ਅਹਿਮਦਗੜ੍ਹ, 13 ਮਈ (ਰਣਧੀਰ ਸਿੰਘ ਮਹੋਲੀ) - ਪੀਰ ਬੁੱਧੂ ਸ਼ਾਹ ਸੇਵਾ ਸੁਸਾਇਟੀ ਸ੍ਰੀ ਗੁਰੂ ਤੇਗ਼ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪ੍ਰਣਾਮ ਸ਼ਹੀਦਾਂ ਨੂੰ 17 ਮਈ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 1:00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਅਹਿਮਦਗੜ੍ਹ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਪੀਤਾ ਨੇ ਦੱਸਿਆ ਕਿ ਮਹਾਨ ਸਮਾਗਮ ਦੌਰਾਨ ਭਾਈ ਚਰਨਜੀਤ ਸਿੰਘ ਅੰਸ਼ ਵੰਸ਼ ਭਾਈ ਮਤੀ ਦਾਸ ਜੀ, ਬਾਬਾ ਜਸਵੀਰ ਸਿੰਘ ਅੰਸ਼ ਵੰਸ਼ ਮਾਈ ਦੇਸਾਂ ਜੀ, ਭਾਈ ਜਸਕਰਨ ਸਿੰਘ ਅੰਸ਼ ਵੰਸ਼ ਬਾਬਾ ਭਾਈ ਰੂਪ ਚੰਦ ਜੀ, ਸ਼ਸਤਰਧਾਰੀ ਕਵੀ ਭਾਈ ਰਜਿੰਦਰ ਸਿੰਘ ਜੀ ਫ਼ਤਿਹਗੜ੍ਹ ਸਾਹਿਬ ਸੱਤਪਾਲ ਸਿੰਘ ਜੀ ਦੇੜਕਾ ਧਰਤੀ ਮਾਂ ਦੀ ਸੇਵਾ ਦੀ ਗ੍ਰੀਨ ਪੰਜਾਬ ਮਿਸ਼ਨ ਟੀਮ ਪੰਜਾਬ ਪੁੱਜਣਗੇ |