ਅਹਿਮਦਗੜ੍ਹ, 14 ਮਈ (ਰਣਧੀਰ ਸਿੰਘ ਮਹੋਲੀ)- ਸ਼ਹਿਰ ਦੇ ਨਜ਼ਦੀਕੀ ਪਿੰਡ ਕੰਗਣਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਬਾਬੇ ਵੱਡੇ ਵਡੇਰਿਆਂ ਦੇ ਅਸਥਾਨਾਂ 'ਤੇ ਸਾਲਾਨਾ ਜੋੜ ਮੇਲਾ 24 ਮਈ ਐਤਵਾਰ ਨੂੰ ਕਰਵਾਇਆ ਰਿਹਾ ਹੈ | ਇਕਬਾਲ ਸਿੰਘ ਸਾਬਕਾ ਪੰਚ ਅਤੇ ਮੇਲਾ ਸਿੰਘ ਦੇਹੜ ਨੇ ਦੱਸਿਆ ਕਿ 22 ਮਈ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 24 ਮਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਅਤੇ ਗੁਰੂ ਜੱਸ ਗਾਇਨੇ ਕੀਤਾ ਜਾਵੇਗਾ |