ਸੁਨਾਮ ਊਧਮ ਸਿੰਘ ਵਾਲਾ, 14 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਟੇਟ ਬੈਂਕ ਆਫ ਇੰਡੀਆ ਸਟਾਫ਼ ਐਸੋਸੀਏਸ਼ਨ ਐਨ. ਸੀ. ਬੀ. ਈ. ਸੰਗਰੂਰ ਦੇ ਇਕ ਵਫ਼ਦ ਵਲੋਂ ਐਸੋਸੀਏਸ਼ਨ ਦੇ ਆਗੂ ਵਿੱਕੀ ਅਬਦਾਲ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ਪੁੱਜਦਾ ਕਰਨ ਲਈ ਇਕ ਮੰਗ ਪੱਤਰ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੂੰ ਸੌਂਪਿਆ | ਜਿਸ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ |ਜਿਸ ਕਾਰਨ ਮੁਲਾਜ਼ਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਬੈਂਕ ਮੁਲਜ਼ਮ 25 ਅਤੇ 26 ਮਈ ਨੂੰ ਦੋ ਰੋਜਾ ਹੜਤਾਲ ਕਰਨ ਲਈ ਮਜਬੂਰ ਹਨ | ਮੈਡਮ ਬਾਜਵਾ ਨੇ ਐਸੋਸੀਏਸ਼ਨ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਨੂੰ ਕੇਂਦਰ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੇ ਜੋਰ ਸੋਰ ਨਾਲ ਉਠਾਇਆ ਜਾਵੇਗਾ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਹੜਤਾਲ ਸਬੰਧੀ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਕਾਮਰੇਡ ਰਾਜੀਵ ਵਰਮਾ, ਅਵਤਾਰ ਸਿੰਘ, ਹਰਜਿੰਦਰ ਸਿੰਘ, ਦੀਪ ਬਾਠ, ਰੋਹਿਤ ਕੁਮਾਰ, ਅਮਰਿੰਦਰ ਸਿੰਘ ਸੰਧੂ, ਗਗਨਦੀਪ, ਰਵਿੰਦਰ ਘੱਗਾ, ਰਵਿੰਦਰ ਜੋਸਨ, ਕਰਨ ਮਹਿਲਾਂ, ਪ੍ਰੀਤ ਜਖੇਪਲ, ਗੁਰਪ੍ਰੀਤ, ਧਰਮਗੜ੍ਹ, ਹਰਪ੍ਰੀਤ ਸ਼ੇਰੋਂ, ਲਖਵਿੰਦਰ ਚੀਮਾ, ਸਤਿਗੁਰ ਲਹਿਲ ਲਹਿਰਾ, ਸਨੀ ਗੁਲੇਰੀਆ,ਪੰਕਜ ਸੁਨਾਮ, ਰੋਹਿਤ ਨਮੋਲ ਅਤੇ ਖੁਸ਼ਹਾਲ