ਲੌਂਗੋਵਾਲ, 14 ਮਈ (ਵਿਨੋਦ ਸ਼ਰਮਾ, ਖੰਨਾ) - ਜ਼ਿਲ੍ਹਾ ਪੁਲਿਸ ਕਪਤਾਨ ਮੈਡਮ ਡਾ. ਰਵਜੋਤ ਗਰੇਵਾਲ ਦੀ ਨਿਯੁਕਤੀ ਉਪਰੰਤ ਲੌਂਗੋਵਾਲ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਹੋਰ ਮੁਸਤੈਦ ਹੋ ਗਈ ਹੈ | ਥਾਣਾ ਲੌਂਗੋਵਾਲ ਦੀ ਪੁਲਿਸ ਨੇ ਚਿੱਟੇ (ਹੈਰੋਇਨ) ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕੇਸ ਵਿਚ ਸਹਿ. ਥਾਣੇਦਾਰ ਸੁਖਵੀਰ ਸਿੰਘ ਇੰਚਾਰਜ ਬਡਰੁੱਖਾਂ ਚੌਂਕੀ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੇ ਸਨ ਤਾਂ ਮੁਖਬਰੀ ਮਿਲਣ 'ਤੇ ਦਰਸ਼ਨ ਸਿੰਘ ਪੁੱਤਰ ਬਲਦੇਵ ਸਿੰਘ ਉਰਫ਼ ਮੱਦੀ ਵਾਸੀ ਕਾਲੂ ਪੱਤੀ ਦੁੱਗਾਂ ਨੂੰ ਕਾਬੂ ਕਰ ਕੇ ਉਸ ਤੋਂ 8 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੋਸ਼ੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰ ਕੇ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ |