ਸੰਗਰੂਰ, 14 ਮਈ (ਅਮਨਦੀਪ ਸਿੰਘ ਬਿੱਟਾ) ਡੀ.ਸੀ. ਦਫ਼ਤਰ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦਾ ਵਫ਼ਦ ਪ੍ਰਧਾਨ ਬਲਦੇਵ ਰਾਜ ਮਦਾਨ, ਚੇਅਰਮੈਨ ਜੀਤ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ, ਜਨਰਲ ਸਕੱਤਰ ਪਵਨ ਕੁਮਾਰ, ਵਿੱਤ ਸਕੱਤਰ ਸੁਰਿੰਦਰਪਾਲ ਗਰਗ ਦੀ ਅਗਵਾਈ ਵਿੱਚ ਜ਼ਿਲੇ੍ਹ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੂੰ ਮਿਲਿਆ | ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਜਿੱਥੇ ਜੀ ਆਇਆਂ ਕਿਹਾ | ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਬਣਦਾ ਮਾਨ ਸਤਿਕਾਰ ਵੀ ਕੀਤਾ ਜਾਵੇਗਾ | ਇਸ ਮੌਕੇ ਪਿ੍ਤਪਾਲ ਸਿੰਘ ਆਹਲੂਵਾਲੀਆ, ਬਿੱਕਰ ਸਿੰਘ, ਜਨਕ ਰਾਜ ਜੋਸ਼ੀ, ਹੰਸ ਰਾਜ ਵਰਮਾ, ਗੁਰਬੰਸ ਸਿੰਘ, ਨਰੇਸ਼ ਭੱਲਾ, ਸੀਤਾ ਰਾਮ, ਤੇਜਾ ਸਿੰਘ, ਸੁਰਿੰਦਰ ਸਿੰਘ ਮੌਜੂਦ ਸਨ |