ਸੰਦੌੜ, 14 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਐਲਾਨ ਕੀਤੇ ਦਸਵੀਂ ਦੇ ਨਤੀਜਿਆਂ ਵਿਚੋਂ ਸਕੂਲ ਆਫ਼ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਮਨਜੋਤ ਕੌਰ ਪੁਤਰੀ ਸ. ਗੁਰਪ੍ਰੀਤ ਸਿੰਘ ਨੇ ਦਸਵੀਂ ਜਮਾਤ ਦੇ ਨਤੀਜੇ ਚੋਂ 624/650 (96%) ਅੰਕ ਹਾਸਿਲ ਕਰਕੇ ਮੈਰਿਟ ਲਿਸਟ ਵਿਚ ਨਾਮ ਦਰਜ ਕਰਵਾਇਆ ਹੈ | ਇਸ ਸਮੇਂ ਪਿ੍ੰਸੀਪਲ ਦਲਬੀਰ ਸਿੰਘ ਨੇ ਦੱਸਿਆ ਕੇ ਯੋਗ ਅਧਿਆਪਕ ਦੀ ਮਿਹਨਤ ਅਤੇ ਬੱਚੀਆਂ ਦੀ ਲਗਨ ਨੇ ਇਸ ਮੁਕਾਮ ਤੇ ਪਹੁੰਚਾਇਆ ਹੈ | ਜਿੱਥੇ ਇਹਨਾਂ ਵਿਦਿਆਰਥਣਾਂ ਨੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਪੂਰੇ ਇਲਾਕੇ ਵਿਚ ਇਹਨਾਂ ਦੀ ਮਿਹਨਤ ਦੇ ਚਰਚੇ ਹਨ | ਵਿਦਿਆਰਥਣਾਂ ਦੀ ਪ੍ਰਾਪਤੀ ਤੋਂ ਖ਼ੁਸ਼ ਹੁੰਦੇ ਹੋਏ ਪਿ੍ੰਸੀਪਲ ਦਲਬੀਰ ਸਿੰਘ ਨੇ ਸਵੇਰ ਦੀ ਸਭਾ ਵਿਚ ਨਕਦ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ | ਇਸ ਦੇ ਨਾਲ ਹੀ ਹੋਰ 6 ਬੱਚਿਆਂ ਨੇ ਅਰਵਿੰਦਰ ਕੌਰ (94.3 ) ਅਰਸ਼ਪ੍ਰੀਤ ਕੌਰ (93.3) ਜਸਨੀਤ ਕੌਰ (90.9) ਮਨਮੀਤ ਕੌਰ, ਅਨੁਰੀਤ ਕੌਰ ਅਤੇ ਕੋਮਲਪ੍ਰੀਤ ਕੌਰ (91) ਪ੍ਰਤੀਸ਼ਤ ਅੰਕ ਹਾਸਿਲ ਕਰਕੇ ਚੰਗੀ ਕਾਰਗੁਜ਼ਾਰੀ ਦਿਖਾਈ | ਪਿ੍ੰਸੀਪਲ ਦਲਬੀਰ ਸਿੰਘ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਜਮਾਤ ਇੰਚਾਰਜ ਮੁਹੰਮਦ ਬਿਲਾਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ | ਇਸ ਸਮੇਂ ਮੌਕੇ ਤੇ. ਲੈਕਚਰ ਅਮਨਦੀਪ ਸਿੰਘ, ਲੈਕਚਰ ਇਕਬਾਲ ਸਿੰਘ . ਲੈਕਚਰ ਕੁਲਦੀਪ ਸਿੰਘ, ਲੈਕਚਰਾਰ ਜਗਸੀਰ ਸਿੰਘ ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਜਸਪ੍ਰੀਤ ਕੌਰ ਕੈਂਪਸ ਮੈਨੇਜਰ ਗੁਰਚਰਨ, ਹਰਜਿੰਦਰ ਕੌਰ, ਹਰਜੀਤ ਕੌਰ, ਅਮਨਦੀਪ ਕੌਰ, ਕੰਪਿਊਟਰ ਅਧਿਆਪਕ ਨਾਇਬ ਸਿੰਘ, ਕੰਪਿਊਟਰ ਅਧਿਆਪਕ ਹਰਵਿੰਦਰ ਸਿੰਘ, ਜਤਿੰਦਰ ਕੌਰ, ਪਰਮਿੰਦਰ ਕੌਰ, ਮਾਸਟਰ ਤਨਵੀਰ ਅਹਿਮਦ ਮਾਸਟਰ ਜਸਵੀਰ ਸਿੰਘ ਮਾਸਟਰ ਸਿਤੰਦਰਪਾਲ ਸਿੰਘ, ਮਾਸਟਰ ਚਰਨਜੋਤ ਸਿੰਘ ਰਮਨਦੀਪ ਸਿੰਘ ਆਰਜੂ ਹਾਜ਼ਰ ਸਨ |