15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਲੇਰਕੋਟਲਾ ਵਿਖੇ ਡਰੇਨ ਤੇ ਹੋਇਆ ਜ਼ੋਰਦਾਰ ਧਮਾਕਾ, 1 ਮੱਝ ਜ਼ਖ਼ਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮਲੇਰਕੋਟਲਾ, 15 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਅੱਜ ਸ਼ਾਮ ਸਥਾਨਕ ਹਥੋਆ ਸੜਕ 'ਤੇ ਹੋਏ ਇਕ ਜ਼ੋਰਦਾਰ ਧਮਾਕੇ ਨਾਲ ਮੱਝ ਜ਼ਖਮੀ ਹੋ ਗਈ | ਇਹ ਧਮਾਕਾ ਮਲੇਰਕੋਟਲਾ ਦੇ ਬਾਹਰ ਦੀ ਲੰਘਦੀ ਲਸਾੜਾ ਡਰੇਨ 'ਤੇ ਹੋਇਆ | ਇਸ ਸਬੰਧੀ ਗੱਲਬਾਤ ਕਰਦਿਆਂ ਮੱਝ ਦੇ ਮਾਲਕ ਹਮੀਰ ਹਮਝਾ ਨੇ ਦੱਸਿਆ ਜਦ ਉਹ ਇਸ ਪਾਸੇ ਵੱਲ ਨੂੰ ਆਪਣੀਆਂ ਮੱਝਾਂ ਲੈ ਕੇ ਆ ਰਹੇ ਸਨ ਤਾਂ ਡਰੇਨ ਨੇੜੇ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਉਸ ਦੀ ਮੱਝ ਗੰਭੀਰ ਜ਼ਖਮੀ ਹੋ ਗਈ | ਮੌਕੇ 'ਤੇ ਪਹੁੰਚੇ ਜ਼ਿਲ•ਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਥੇ ਕੂੜਾ ਸੁੱਟਿਆ ਜਾਂਦਾ ਹੋਣ ਕਰ ਕੇ ਹੋ ਸਕਦਾ ਹੈ ਕਿ ਕੋਈ ਪੁਟਾਸ਼ ਨੁੰਮਾ ਚੀਜ਼ ਦੇ ਨਾਲ ਧਮਾਕਾ ਹੋਇਆ ਹੋਵੇ ਕਿਉਂਕਿ ਜਦੋਂ ਉੱਥੋਂ ਦੀ ਮੱਝਾਂ ਗੁਜ਼ਰ ਰਹੀਆਂ ਸਨ ਤਾਂ ਅਚਾਨਕ ਹੋਏ ਧਮਾਕੇ ਨਾਲ ਇੱਕ ਮੱਝ ਜ਼ਖਮੀ ਹੋ ਗਈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਫੋਰੈਂਸਿੰਕ ਟੀਮਾਂ ਪਹੁੰਚ ਰਹੀਆਂ ਹਨ ਉਨ੍ਹਾਂ ਵਲੋਂ ਆਉਣ 'ਤੇ ਅਗਲੀ ਜਾਂਚ ਪੜਤਾਲ ਆਰੰਭ ਕੀਤੀ ਜਾਵੇਗੀ | ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ ਉੱਥੋਂ ਕੁੱਝ ਦੂਰੀ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਤੇ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਰਿਹਾਇਸ਼ ਹੈ | ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਾਰ ਮਹਿਬੂਬ ਨੇ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ | ਇਸ ਮੌਕੇ ਐੱਸ. ਪੀ. ਰਾਜਵਿੰਦਰ ਸਿੰਘ, ਥਾਣਾ ਮੁਖੀ ਦਲਜੀਤ ਸਿੰਘ ਗਿੱਲ ਸਣੇ ਪੁਲਿਸ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਿਰਪੱਖ ਤੇ ਸ਼ਾਂਤਮਈ ਚੋਣਾਂ ਕਰਵਾਉਣਾ ਪੁਲਿਸ ਦੀ ਮੁੱਖ ਤਰਜ਼ੀਹ-ਜ਼ਿਲ੍ਹਾ ਪੁਲਿਸ ਮੁਖੀ <br/> ਅਗਲੀ ਖ਼ਬਰ -ਮਾਮਲਾ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਦਾ- ਕਿਸਾਨਾਂ ਨੂੰ ਪਾਣੀ ਦੀ ਬੱਚਤ ਲਈ ਘੱਟ ਸਮੇਂ 'ਚ ਪੱਕਣ ਵਾਲੀਆਂ...
Ad Position 24