15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਿਸਾਨਾਂ ਤੋਂ ਖ਼ਾਲੀ ਚੈੱਕ ਲੈਣ ਵਾਲੇ ਮੈਨੇਜਰਾਂ ਨੂੰ ਪਰਚੇ ਦਰਜ ਕਰਕੇ ਸਲਾਖ਼ਾਂ ਪਿੱਛੇ ਦੇਵੇ ਸਰਕਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਸੁਨਾਮ ਊਧਮ ਸਿੰਘ ਵਾਲਾ, 15 ਮਈ (ਸੱਗੂ, ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਨੂੰ ਜਿੰਦਰਾ ਮਾਰ ਕੇ ਚੱਲ ਰਿਹਾ ਪੱਕਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਲਈ ਐਸਕੇਐਮ ਗੈਰ ਸਿਆਸੀ ਦੇ ਕੌਮੀ ਕਨਵੀਨਰ ਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਮਰਸ਼ੀਅਲ ਬੈਂਕਾਂ ਵਾਂਗ ਸਹਿਕਾਰੀ ਬੈਂਕਾਂ ਵਿੱਚ ਵੀ ਵਨ ਟਾਈਮ ਸੈਟਲਮੈਂਟ ਸਕੀਮ ਲਿਆ ਕੇ ਮਜਬੂਰੀ ਵੱਸ ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਪਰ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਸਗੋਂ ਉਲਟਾ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਕੇ ਉਗਰਾਹੀ ਕਰਨ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ | ਡੱਲੇਵਾਲ ਨੇ ਦੱਸਿਆ ਕਿ ਇਨ੍ਹਾਂ ਖੇਤੀਬਾੜੀ ਵਿਕਾਸ ਬੈਂਕਾਂ ਨੇ ਲਗਭਗ ਹਰ ਕਿਸਾਨ ਦੇ ਖ਼ਾਲੀ ਚੈੱਕ ਲੈ ਕੇ ਰੱਖੇ ਨੇ, ਜੋਕਿ ਗੈਰ ਕਾਨੂੰਨੀ ਹੈ ਤੇ ਉਨ੍ਹਾਂ ਖ਼ਾਲੀ ਚੈਕਾਂ ਦੇ ਆਧਾਰ ਤੇ ਕਿਸਾਨਾਂ ਦੇ ਖ਼ਿਲਾਫ਼ ਇਹ ਬੈਂਕ ਕੋਰਟ ਕੇਸ ਪਾਉਂਦੇ ਨੇ, ਕਿਸਾਨ ਜੇਲ੍ਹ ਜਾਂਦਾ ਤੇ ਫਿਰ ਉਹ ਜੇਲ੍ਹ ਤੋਂ ਡਰਦਾ ਆਪਣੀ ਜ਼ਮੀਨ ਵੇਚਦਾ | ਡੱਲੇਵਾਲ ਨੇ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਖ਼ਾਲੀ ਚੈੱਕ ਵਾਪਸ ਕਰਵਾਉਣ ਤੇ ਕਿਸਾਨਾਂ ਖ਼ਿਲਾਫ਼ ਚੈੱਕ ਬਾਉਂਸ ਕਰਵਾ ਕੇ ਲਾਏ ਕੇਸ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਹਾ | ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੇ ਲੋਨ ਲੈਣ ਸਮੇਂ ਸਕਿਉਰਿਟੀ ਵਜੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਈਆਂ ਹਨ ਤਾਂ ਦੂਜੀ ਸਕਿਉਰਿਟੀ ਵਜੋਂ ਖ਼ਾਲੀ ਚੈੱਕ ਲੈਣ ਦੀ ਕੋਈ ਤੁਕ ਨਹੀਂ ਬਣਦੀ | ਉਨ੍ਹਾਂ ਕਿਹਾ ਕਿ ਜਿਹੜੇ ਮੈਨੇਜਰਾਂ ਨੇ ਖ਼ਾਲੀ ਚੈੱਕ ਲੈ ਕੇ ਰੱਖੇ ਨੇ, ਉਨ੍ਹਾਂ ਮੈਨੇਜਰਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਜੇਲ੍ਹ ਦੀ ਸਲਾਖ਼ਾਂ ਪਿੱਛੇ ਭੇਜਿਆ ਜਾਵੇ | ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਜੀ ਭੱਜਿਆ ਨਹੀਂ ਸਰਨਾ, ਕੀਤੇ ਵਾਅਦੇ ਤਹਿਤ ਇਹ ਨਿਪਟਾਰਾ ਕਰਨਾ ਬਣਦਾ ਹੈ | ਸ੍ਰ ਡੱਲੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੈਂਕਾਂ ਨਾਲ ਸਬੰਧਿਤ ਮੰਗਾਂ ਜਲਦ ਨਾ ਮੰਨੀਆ ਤਾਂ ਆਉਣ ਵਾਲੇ ਦਿਨਾਂ 'ਚ ਸੜਕਾਂ ਜਾਮ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਖਸੀਸ ਸਿੰਘ ਬਾਲਦ ਕਲਾਂ, ਕੇਵਲ ਸਿੰਘ ਜਵੰਧਾ, ਰਾਮਫਲ ਸਿੰਘ ਝਲੂਰ, ਕਰਮਜੀਤ ਸਿੰਘ ਬਾਲਦ ਕਲਾਂ, ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ, ਦਲੇਲ ਸਿੰਘ ਚੱਠਾ, ਮਨਿੰਦਰ ਸਿੰਘ ਲਦਾਲ, ਕਾਲਾ ਸਿੰਘ ਜਵੰਧਾਂ, ਦੇਵ ਸਿੰਘ ਖਡਿਆਲ, ਬਿੰਦਰ ਲਹਿਲ ਕਲਾਂ, ਮਨਜੀਤ ਸਿੰਘ ਖਾਈ, ਮਨਪ੍ਰੀਤ ਸਿੰਘ ਗਾਗਾ, ਅਵਤਾਰ ਸਿੰਘ ਰਾਮਪੁਰਾ, ਪਿ੍ੰਸ ਗੰਢੂਆਂ, ਹਰਜਿੰਦਰ ਸਿੰਘ ਮਹਿਲਾ, ਮਦਨ ਦਾਸ ਮਹਿਲਾ, ਜੱਗੀ ਗੰਢੂਆਂ, ਭਗਵੰਤ ਸਿੰਘ ਮੈਦੇਵਾਸ, ਹਰੀ ਸਿੰਘ ਅਕਬਰਪੁਰ, ਸੁਰਜੀਤ ਸਿੰਘ ਬਾਲਦ ਕਲਾਂ, ਤਰਸੇਮ ਸਿੰਘ ਅਕਬਰਪੁਰ, ਲੀਲਾ ਸਿੰਘ ਰਾਮਪੁਰਾ, ਤੇਜਾ ਸਿੰਘ ਕਪਿਆਲ, ਗੁਰਦਿਆਲ ਸਿੰਘ ਗਦਿੜਾਣੀ, ਭੋਲਾ ਸਿੰਘ ਨੀਲੋਵਾਲ, ਨਾਹਰ ਸਿੰਘ ਸ਼ਾਹਪੁਰ ਕਲਾਂ, ਅਮਨਦੀਪ ਸਿੰਘ ਸ਼ੇਰੋਂ, ਗੁਰਬਿੰਦਰ ਸਿੰਘ ਛਾਹੜ, ਰੋਹੀ ਰਾਮ ਸਿੰਘ ਲਾਡਬੰਨਜਾਰਾ ਕਲਾਂ, ਗੁਰਦੀਪ ਸਿੰਘ ਜਲੂਰ, ਕਿ੍ਸ਼ਨ ਸਿੰਘ ਨੰਗਲਾ, ਜੱਗਰ ਸਿੰਘ ਗਦੜਿਆਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਆਰਮੀ ਪਬਲਿਕ ਸਕੂਲਾਂ 'ਤੇ ਪੰਜਾਬੀ ਭਾਸ਼ਾ ਕਾਨੰੂਨ-2008 ਅਨੁਸਾਰ ਤੁਰੰਤ ਕਾਨੰੂਨੀ ਕਾਰਵਾਈ ਕਰੇ- ਹਰਚੰਦਪੁ... ਅਗਲੀ ਖ਼ਬਰ ਨਿਰਪੱਖ ਤੇ ਸ਼ਾਂਤਮਈ ਚੋਣਾਂ ਕਰਵਾਉਣਾ ਪੁਲਿਸ ਦੀ ਮੁੱਖ ਤਰਜ਼ੀਹ-ਜ਼ਿਲ੍ਹਾ ਪੁਲਿਸ ਮੁਖੀ <br/>
Ad Position 24