21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

18ਵਾਂ ਵਿਸ਼ਾਲ ਲੰਗਰ 23 ਤੋਂ

Ad Position 21
No active advertisement
ਅਜੀਤ ਡੈਸਕ 19-05-2026
ਲਹਿਰਾਗਾਗਾ, 18 ਮਈ (ਅਸ਼ੋਕ ਗਰਗ) - ਸ਼੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਤੇ ਨੌਜਵਾਨ ਵੈਲਫੇਅਰ ਕਲੱਬ ਲਹਿਰਾਗਾਗਾ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਅਤੇ ਸ਼੍ਰੀ ਬਦਰੀਨਾਥ ਦੇ ਰਸਤੇ ਵਿਚ ਲਗਾਏ ਜਾਣ ਵਾਲੇ 18ਵੇਂ ਗੁਰੂ ਕੇ ਲੰਗਰ ਸਬੰਧੀ ਅੱਜ ਇੱਥੇ ਸੰਸਥਾ ਵਲੋਂ ਕੈਲੰਡਰ ਜਾਰੀ ਕੀਤਾ ਗਿਆ | ਸੁਸਾਇਟੀ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੇਦੀ ਅਤੇ ਪ੍ਰਧਾਨ ਬਾਬਾ ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਦੇ ਪ੍ਰੇਰਨਾ ਸਦਕਾ ਇਹ ਲੰਗਰ ਇਸ ਵਾਰ 23 ਮਈ ਤੋਂ 10 ਜੁਲਾਈ ਤੱਕ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਲਗਾਤਾਰ 18 ਸਾਲ ਤੋਂ ਇਹ ਲੰਗਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਹਮੇਕੁੰਟ ਸਾਹਿਬ ਯਾਤਰਾ 'ਤੇ ਜਾਂਦੇ ਸ਼ਰਧਾਲੂਆਂ ਲਈ ਲਗਾਤਾਰ 50 ਦਿਨਾਂ ਲਈ ਨੰਦ ਪ੍ਰਯਾਗ ਤੋਂ 5 ਕਿੱਲੋਮੀਟਰ ਦੀ ਦੂਰੀ 'ਤੇ ਲਗਾਇਆ ਜਾਂਦਾ ਹੈ ਅਤੇ ਸ਼ਰਧਾਲੂਆਂ ਦੇ ਆਰਾਮ ਕਰਨ ਲਈ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਲੰਗਰ ਉੱਪਰ ਕਰੀਬ 20 ਲੱਖ ਰੁਪਏ ਤੋਂ ਵੱਧ ਖ਼ਰਚ ਆਉਂਦੇ ਹਨ | ਇਸ ਮੌਕੇ ਮਾਸਟਰ ਮਨਜੀਤ ਸਿੰਘ, ਅਮਰੀਕ ਸਿੰਘ ਨੰਗਲਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੋਂ ਕਰਜ਼ੇ ਦੀ ਪੂਰੀ ਵਸੂਲੀ ਬਾਅਦ ਵੀ ਤੰਗ ਪ੍ਰੇਸ਼ਾਨ ਕਰਨ ਵਾਲੇ ਮੈਨੇਜਰਾਂ 'ਤੇ ਹੋਵੇ ਸਖ਼ਤ ਕਾਰਵਾਈ - ਰਣ ਸਿ... ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਸਨਮਾਨਿਤ
Ad Position 24