21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਆਨਲਾਈਨ ਫਾਰਮੇਸੀ ਦੇ ਵਿਰੋਧ 'ਚ ਕੱਲ੍ਹ੍ਹ ਨੂੰ ਕੈਮਿਸਟਾਂ ਦੀ ਮੁਕੰਮਲ ਹੜਤਾਲ

Ad Position 21
No active advertisement
ਅਜੀਤ ਡੈਸਕ 19-05-2026
ਸੁਨਾਮ ਊਧਮ ਸਿੰਘ ਵਾਲਾ, 18 ਮਈ (ਧਾਲੀਵਾਲ, ਭੁੱਲਰ) - ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦਵਾਈ ਵਿਕੇ੍ਰਤਾਵਾਂ ਦੀਆਂ ਭੱਖਦੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 20 ਮਈ ਨੂੰ ਆਲ ਇੰਡੀਆ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਜ਼ਿਲ੍ਹੇ ਭਰ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ ਜਾਣਗੀਆਂ | ਐਸੋਸੀਏਸ਼ਨ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿ ਜੋ ਦੁਕਾਨਦਾਰ ਐਸੋਸੀਏਸ਼ਨ ਦੇ ਫ਼ੈਸਲੇ ਉਲੰਘਣਾ ਕਰ ਕੇ ਦੁਕਾਨ ਖੋਲ੍ਹੇਗਾ, ਭਵਿੱਖ ਵਿੱਚ ਕਿਸੇ ਵੀ ਸਮੱਸਿਆ ਵੇਲੇ ਜਥੇਬੰਦੀ ਉਸ ਦਾ ਸਾਥ ਨਹੀਂ ਦੇਵੇਗੀ | ਉਨ੍ਹਾਂ ਆਨਲਾਈਨ ਫਾਰਮੇਸੀ 'ਤੇ ਮੁਕੰਮਲ ਰੋਕ ਲਾਉਣ, ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਰੋਕਣ ਲਈ ਆਨਲਾਈਨ ਦਵਾਈਆਂ ਦੀ ਸਪਲਾਈ 'ਤੇ ਪੂਰਨ ਪਾਬੰਦੀ ਲਾਉਣ, ਬਿਨ੍ਹਾਂ ਲਾਇਸੰਸ ਦਵਾਈਆਂ ਦਾ ਸਟਾਕ ਰੱਖਣ ਵਾਲੇ ਕੇਂਦਰਾਂ 'ਤੇ ਸਖ਼ਤੀ ਨਾਲ ਰੋਕ ਲਾਉਣ, ਸਰਕਾਰ ਦੇ ਡਰੱਗ ਲਾਇਸੰਸ ਪੋਰਟਲ (ਓ ਐਨ ਡੀ ਐਲ ਐਸ) ਦੀਆਂ ਗ਼ਲਤੀਆਂ ਨੂੰ ਤੁਰੰਤ ਦਰੁਸਤ ਕਰਨ, ਕੈਮਿਸਟਾਂ 'ਤੇ ਜਬਰੀ ਥੋਪੀ ਗਈ ਸ਼ਡਿਊਲ ਐਚ-1 ਰਜਿਸਟਰ ਦੀ ਸ਼ਰਤ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਰਾਜੀਵ ਜੈਨ, ਸਤੀਸ਼ ਸਿੰਗਲਾ, ਸ਼ਸ਼ੀ ਭੂਸ਼ਣ, ਵਿਨੋਦ ਹੈਪੀ, ਸੰਜੇ, ਪਰਮਿੰਦਰ, ਸਤਿੰਦਰ ਸੋਨੀ, ਬਾਰੂ ਸੈਣੀ, ਕੌਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਬਬਲਾ, ਵਨੀਤ ਜਿੰਦਲ, ਯੁਗੇਸ਼ ਚੋਪੜਾ, ਅਜੈਬ ਸੈਣੀ, ਦੀਪਕ ਮਿੱਤਲ, ਤਰਲੋਕ ਗੋਇਲ ਅਤੇ ਵਿਨੋਦ ਸਿੰਗਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਵਿਖੇ ਜਨਮ ਦਿਨ ਮਨਾਇਆ ਅਗਲੀ ਖ਼ਬਰ ਕਿਸਾਨਾਂ ਤੋਂ ਕਰਜ਼ੇ ਦੀ ਪੂਰੀ ਵਸੂਲੀ ਬਾਅਦ ਵੀ ਤੰਗ ਪ੍ਰੇਸ਼ਾਨ ਕਰਨ ਵਾਲੇ ਮੈਨੇਜਰਾਂ 'ਤੇ ਹੋਵੇ ਸਖ਼ਤ ਕਾਰਵਾਈ - ਰਣ ਸਿ...
Ad Position 24