14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਸੰਗਰੂਰ 'ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 20-05-2026
ਸੰਗਰੂਰ, 19 ਮਈ (ਧੀਰਜ ਪਸੌਰੀਆ) - ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਦਿੱਤੇ 20 ਮਈ ਦੇ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1250 ਦੇ ਕਰੀਬ ਦਵਾਈਆਂ ਦੀਆਂ ਦੁਕਾਨਾਂ ਹਨ | ਇਹ ਦੁਕਾਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ 19 ਮਈ ਦੀ ਰਾਤ ਨੂੰ 12 ਵਜੇ ਤੋਂ ਲੈ ਕੇ 20 ਮਈ ਦੀ ਰਾਤ ਦੇ 12 ਵਜੇ ਤੱਕ ਬੰਦ ਰਹਿਣਗੀਆਂ | ਇਸ ਦਾ ਮੈਡੀਕਲ ਸੇਵਾਵਾਂ 'ਤੇ ਮਾੜਾ ਪ੍ਰਭਾਵ ਪੈਣਾ ਸੁਭਾਵਿਕ ਹੈ ਪਰ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰਨ ਦੇ ਚਲਦਿਆਂ ਹੜਤਾਲ ਤੋਂ ਬਗੈਰ ਕੋਈ ਚਾਰਾ ਬਾਕੀ ਨਹੀਂ ਬਚਿਆ ਸੀ | ਕੈਮਿਸਟ ਆਗੂਆਂ ਨੇ ਦੱਸਿਆ ਕਿ ਹੋਰ ਮੰਗਾਂ ਦੇ ਨਾਲ ਨਾਲ ਸਭ ਤੋਂ ਮੁੱਖ ਮੰਗ ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਬੰਦ ਕਰਵਾਉਣਾ ਹੈ ਜਿਸ ਦਾ ਕੈਮਿਸਟਾਂ ਦੇ ਕਾਰੋਬਾਰ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ | ਜਨ ਅÏਸ਼ਧੀ ਕੇਂਦਰਾਂ ਦੀ ਜਾਂਚ, ਬਿਨਾਂ ਲਾਇਸੰਸ ਦਵਾਈਆਂ ਦਾ ਸਟੋਕ ਰੱਖਣ ਵਾਲੇ ਕੇਂਦਰਾਂ ਤੇ ਸਖ਼ਤੀ ਨਾਲ ਰੋਕ ਲੱਗੇ, ਪੋਰਟਲ ਦੀਆਂ ਖ਼ਾਮੀਆਂ ਅਤੇ ਡਰੱਗ ਲਾਇਸੰਸ ਪੋਰਟਲ ਦੀਆਂ ਗ਼ਲਤੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ! ਇਸ ਤੋਂ ਇਲਾਵਾ ਇਹ ਵੀ ਮੰਗ ਹੈ ਕਿ ਕੈਮਿਸਟਾਂ ਨੂੰ ਬੇਲੋੜੇ ਰਜਿਸਟਰ ਰੱਖਣ ਤੋਂ ਮੁਕਤ ਕੀਤਾ ਜਾਵੇ | ਲਾਇਸੰਸ ਨਵਿਆਉਣ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ |
ਦੇਸ਼ ਵਿਆਪੀ ਬੰਦ ਦੀ ਕਾਲ ਦਾ ਬਾਈਕਾਟ ਕਰ ਕੇ ਦੁਕਾਨਾਂ ਰੱਖੀਆਂ ਜਾਣਗੀਆਂ ਖੁੱਲ੍ਹੀਆਂ - ਗਰਗ, ਗੁਪਤਾ
ਦੇਸ਼ ਵਿਆਪੀ ਬੰਦ ਦੀ ਕਾਲ ਦਾ ਬਾਈਕਾਟ ਕਰ ਕੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਐਲਾਨ ਕਰਦਿਆਂ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਜਨਰਲ ਸਕੱਤਰ ਪੰਕਜ ਗੁਪਤਾ ਨੇ ਕਿਹਾ ਕਿ ਇਹ ਹੜਤਾਲ ਨਿੱਜੀ ਹਿਤਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ, ਇਸ ਦਾ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਇਸ ਲਈ ਸੰਗਰੂਰ ਸਮੇਤ ਪੰਜਾਬ ਦੇ ਵੱਡੀ ਗਿਣਤੀ ਕੈਮਿਸਟ ਇਸ ਹੜਤਾਲ ਦਾ ਹਿੱਸਾ ਨਹੀਂ ਬਣਨਗੇ ਅਤੇ ਆਪਣੀਆਂ ਦੁਕਾਨਾਂ ਨੂੰ ਆਮ ਵਾਂਗ ਖੁੱਲ੍ਹਾ ਰੱਖਣਗੇਟ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦੇਸ਼ ਦੇ ਕੈਮਿਸਟਾਂ ਦੀਆਂ ਮੰਗਾਂ ਤੋਂ ਕਈ ਪਹਿਲੂਆਂ ਤੋਂ ਵੱਖ ਹਨ ਕਿਉਂਕਿ ਪੰਜਾਬ ਵਿਚ ਡਰੱਗ ਐਂਡ ਕੋਸਮੈਟਿਕਸ ਐਕਟ ਨੂੰ ਦੇਸ਼ ਤੋਂ ਅਲੱਗ ਸ਼ਰਤਾਂ ਅਧੀਨ ਲਾਗੂ ਕੀਤਾ ਜਾ ਰਿਹਾ ਹੈ | ਜੋ ਹੜਤਾਲ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿਚ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦਾ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜੇਕਰ ਸਰਕਾਰ ਨੂੰ ਆਪਣੀ ਲੋਕਪਿ੍ਯਤਾ 'ਤੇ ਭਰੋਸਾ ਹੈ ਤਾਂ ਵਿਰੋਧੀਆਂ ਦੇ ਕਾਗ਼ਜ਼ ਰੱਦ ਕਿਉਂ ਕਰਵਾਏ- ਮੰਤਰੀ ਰਵਨੀਤ ਬਿੱਟੂ... ਅਗਲੀ ਖ਼ਬਰ ਸਫਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ 'ਚ ਪਹੁੰਚੀ <br/>
Ad Position 24