06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਿੱਟੀਆਂ ਬਣਾਉਣ ਵਾਲੀ ਫ਼ੈਕਟਰੀ ਨੂੰ ਅੱਗ ਲੱਗ ਜਾਣ ਕਾਰਨ ਕਰੋੜਾਂ ਦੀ ਮਸ਼ੀਨਰੀ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 21-05-2026
ਲੌਂਗੋਵਾਲ, 20 ਮਈ (ਵਿਨੋਦ, ਸ. ਖੰਨਾ) - ਅੱਜ ਇੱਥੇ ਸਿਖਰ ਦੁਪਹਿਰੇ ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫ਼ੈਕਟਰੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦੀ ਮਸ਼ੀਨਰੀ ਸੜ ਕੇ ਸਵਾਹ ਹੋ ਗਈ ਹੈ | ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਪਾਰਕ ਹੋਣਾ ਸਮਝਿਆ ਜਾ ਰਿਹਾ ਹੈ | ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਇਲ ਇੰਡਸਟਰੀਜ਼ ਸ਼ੇਰੋਂ ਰੋਡ 'ਤੇ ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫ਼ੈਕਟਰੀ ਵਿਚ ਅਚਾਨਕ ਬਿਜਲੀ ਦਾ ਸਪਾਰਕ ਹੋ ਗਿਆ | ਜਿਸ ਕਾਰਨ ਫ਼ੈਕਟਰੀ ਦੀ ਮਸ਼ੀਨਰੀ ਨੂੰ ਅੱਗ ਲੱਗ ਗਈ | ਗੋਇਲ ਇੰਡਸਟਰੀਜ਼ ਦੇ ਹਿੱਸੇਦਾਰ ਮਨੀ ਗੋਇਲ ਨੇ ਦੱਸਿਆ ਕਿ ਅੱਜ ਦੁਪਹਿਰ 1.30 ਵਜੇ ਦੇ ਕਰੀਬ ਫ਼ੈਕਟਰੀ 'ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਵੇਖਦਿਆਂ ਵੇਖਦਿਆਂ ਭਿਆਨਕ ਅੱਗ ਫ਼ੈਕਟਰੀ ਦੇ ਅੰਦਰ ਪਏ ਸਮਾਨ ਨੂੰ ਜਾ ਪਈ | ਇਸ ਘਟਨਾ ਦੀ ਸੂਚਨਾ ਥਾਣਾ ਲੌਂਗੋਵਾਲ ਨੂੰ ਅਤੇ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਤਾਂ ਥਾਣਾ ਲੌਂਗੋਵਾਲ ਦੇ ਐਸ.ਐਚ. ਓ. ਇੰਸਪੈਕਟਰ ਬਲਵੰਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪੁੱਜ ਗਏ | ਇਸ ਦੌਰਾਨ ਸੰਗਰੂਰ ਤੋਂ ਫਾਇਰ ਬਿ੍ਗੇਡ ਦੀ ਗੱਡੀ ਨੇ ਆ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਅੱਗ ਮਸ਼ੀਨਰੀ ਨੂੰ ਜਾ ਪਈ | ਅੱਗ ਬੁਝਾਉਣ ਦੇ ਯਤਨਾਂ ਦੌਰਾਨ ਅੱਗ ਨੇੜੇ ਲਗਦੇ ਸ਼ੈਲਰ ਦੇ ਫੂਸ ਨੂੰ ਵੀ ਜਾ ਲੱਗੀ | ਇਸ ਘਟਨਾ ਵਿਚ ਹੋਏ ਪੂਰੇ ਨੁਕਸਾਨ ਦਾ ਪਤਾ ਤਾਂ ਅੱਗ ਬੁਝਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ | ਫਿਰ ਵੀ ਸਮਝਿਆ ਜਾ ਰਿਹਾ ਹੈ ਕਿ ਇਹ ਫ਼ੈਕਟਰੀ ਨਵੀਂ ਲੱਗੀ ਹੈ ਅਤੇ ਇਸ ਦੀ ਮਸ਼ੀਨਰੀ ਨਵੀਂ ਹੋਣ ਕਾਰਨ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਘਟਨਾ ਦਾ ਪਤਾ ਲੱਗਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਓ.ਐਸ.ਡੀ. ਸੰਜੀਵ ਕੁਮਾਰ ਸੰਜੂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ 'ਤੇ ਲੌਂਗੋਵਾਲ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਸੀ ਅਤੇ ਅੱਗ ਬੁਝਾਉਣ ਦੇ ਯਤਨ ਜਾਰੀ ਸਨ |

Ad Position 22
No active advertisement
ਪਿਛਲੀ ਖ਼ਬਰ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਬੇਖ਼ੌਫ ਚੋਰਾਂ ਦਾ ਕਹਿਰ ਜਾਰੀ <br/> ਅਗਲੀ ਖ਼ਬਰ ਟੋਹਾਣਾ ਅਤੇ ਲਾਗਲੇ ਇਲਾਕੇ ਵਿੱਚ ਪਾਣੀ ਭਰਨ ਅਤੇ ਹੜ੍ਹ ਪ੍ਰਬੰਧਨ ਪ੍ਰਤੀ ਪ੍ਰਸ਼ਾਸਨ ਸੁਚੇਤ ਸਾਰੇ ਪ੍ਰਬੰਧ ਸਮੇਂ ਸਿਰ ਪੂ...
Ad Position 24