06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਮਿਸਟਾਂ ਨੇ ਵੱਖ-ਵੱਖ ਥਾਈਾ ਆਪਣੀਆਂ ਦੁਕਾਨਾਂ ਰੱਖੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 21-05-2026

ਲਹਿਰਾਗਾਗਾ, 20 ਮਈ (ਅਸ਼ੋਕ ਗਰਗ) - ਕੈਮਿਸਟ ਐਸੋਸੀਏਸ਼ਨ ਲਹਿਰਾਗਾਗਾ ਵਲੋਂ ਅੱਜ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦੇਸ਼ ਭਰ 'ਚ ਦਿੱਤੀ ਗਈ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਦਵਾਈਆਂ ਦੁਕਾਨਾਂ ਨੂੰ ਪੂਰਨ ਤੌਰ 'ਤੇ ਬੰਦ ਰੱਖਿਆ ਗਿਆ, ਤਾਂ ਜੋ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਸਕੇ | ਕੈਮਿਸਟ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਸਤਿੰਦਰ ਕੁਮਾਰ ਅਤੇ ਸੈਕਟਰੀ ਖੁਸ਼ਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਹੜਤਾਲ ਆਨਲਾਈਨ ਫਾਰਮੇਸੀ ਦੇ ਵਿਰੋਧ ਵਿਚ ਅਤੇ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਇਹ ਬੰਦ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਹੈ ਕਿ ਹੋਰ ਮੰਗਾਂ ਤੇ ਨਾਲ ਨਾਲ ਵੱਡੀ ਮੰਗ ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਆਨਲਾਈਨ ਦਵਾਈਆਂ ਦੀ ਵਿਕਰੀ ਬੰਦ ਕਰਵਾਉਣਾ ਹੈ | ਇਸ ਮੌਕੇ ਤਰਸੇਮ ਗੋਇਲ, ਰਾਜ ਭਾਰਦਵਾਜ, ਕਿ੍ਸਨ ਚੰਦ, ਸੰਜੇ ਕਾਂਸਲ, ਵਾਈਸ ਪ੍ਰਧਾਨ ਮੁਕੇਸ਼ ਗੁਰਨੇ, ਰਮਨੀਤ ਗਰਗ, ਰੌਬਿਨ ਬਾਂਸਲ,ਰੋਮੀ, ਬਚਨਦੇਵ ਬਖੋਰੇ ਵਾਲੇ , ਬਿਬੇਕ ਸਰਮਾ ਮੌਜੂਦ ਸਨ
ਲੌਂਗੋਵਾਲ, (ਵਿਨੋਦ, ਖੰਨਾ) - ਆਲ ਇੰਡੀਆ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਆਨਲਾਈਨ ਫਾਰਮੇਸੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦਿੱਤੀ ਗਈ ਕੈਮਿਸਟਾਂ ਦੇ ਭਾਰਤ ਬੰਦ ਦੀ ਕਾਲ ਤਹਿਤ ਅੱਜ ਲੌਂਗੋਵਾਲ ਵਿਚ ਸਮੁੱਚੇ ਮੈਡੀਕਲ ਸਟੋਰ ਮੁਕੰਮਲ ਤੌਰ 'ਤੇ ਬੰਦ ਰਹੇ | ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਪਹਿਲਾਂ ਇਕਠੇ ਹੋਏ ਸਥਾਨਕ ਕੈਮਿਸਟਾਂ ਨੇ ਕਿਹਾ ਆਨਲਾਈਨ ਫਾਰਮੇਸੀ ਦਾ ਕਰੜਾ ਵਿਰੋਧ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦੇਵਿੰਦਰ ਵਸ਼ਿਸ਼ਟ, ਸਕੱਤਰ ਰਾਕੇਸ਼ ਕੁਮਾਰ ਅਤੇ ਕੈਸ਼ੀਅਰ ਸੰਦੀਪ ਗਰਗ ਨੇ ਕਿਹਾ ਕਿ ਇਸ ਹੜਤਾਲ ਰਾਹੀਂ ਕੈਮਿਸਟਾਂ ਨੇ ਪੰਜ ਮੁੱਖ ਮੰਗਾਂ ਉਠਾਈਆਂ ਹਨ ਜਿਸ ਵਿਚ ਆਨਲਾਈਨ ਫਾਰਮੇਸੀ, ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿੱਕਰੀ ਨੂੰ ਰੋਕਣ ਲਈ ਆਨਲਾਈਨ ਦਵਾਈਆਂ ਦੀ ਸਪਲਾਈ 'ਤੇ ਪਾਬੰਦੀ, ਜਨ ਅÏਸ਼ਧੀ ਕੇਂਦਰਾਂ ਦਾ ਨਿਰੀਖਣ, ਬਿਨਾਂ ਲਾਇਸੈਂਸ ਦੇ ਦਵਾਈਆਂ ਦਾ ਭੰਡਾਰ ਕਰਨ ਵਾਲੇ ਕੇਂਦਰਾਂ 'ਤੇ ਸਖ਼ਤ ਪਾਬੰਦੀ, ਸਰਕਾਰ ਦੇ ਡਰੱਗ ਲਾਇਸੈਂਸ ਪੋਰਟਲ ਵਿਚ ਗ਼ਲਤੀਆਂ ਨੂੰ ਤੁਰੰਤ ਸੁਧਾਰ, ਕੈਮਿਸਟਾਂ 'ਤੇ ਲਗਾਈ ਗਈ ਸ਼ਡਿਊਲ ਐਚ ਵਨ ਰਜਿਸਟਰ ਦੀ ਸ਼ਰਤ ਨੂੰ ਤੁਰੰਤ ਰੱਦ ਕਰਨਾ, ਫਾਰਮੇਸੀ ਰਜਿਸਟਰੇਸ਼ਨ ਦੇ ਨਵੀਨੀਕਰਨ ਵਿਚ ਤਕਨੀਕੀ ਅਤੇ ਪ੍ਰਸ਼ਾਸਕੀ ਮੁਸ਼ਕਲਾਂ ਨੂੰ ਦੂਰ ਕਰਨਾ ਸ਼ਾਮਲ ਹੈ | ਅੱਜ ਦੀ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਦੇਵੀ ਦਿਆਲ, ਡਾ. ਮਨੀਸ਼ ਵਸ਼ਿਸ਼ਟ, ਡਾ.ਪਰਗਟ ਸਿੰਘ, ਕਪਿਲ ਗੋਇਲ, ਕਰਨ ਗਰਗ, ਸੁਮਿਤ ਸਿੰਗਲਾ, ਮੇਹੁਲ ਮੈਡੀਕੋਜ਼, ਰਾਹੁਲ ਜਿੰਦਲ, ਨਰਿੰਦਰ ਸ਼ਰਮਾ, ਰਾਹੁਲ ਮੈਡੀਕਲ ਹਾਲ, ਸੁਖਵਿੰਦਰ ਸਿੰਘ ਚਹਿਲ, ਗੁਰਿੰਦਰ ਮੈਡੀਕੋਜ਼, ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਪਿੰਡ ਢੱਡਰੀਆਂ ਵਿਚ ਵੀ ਕੈਮਿਸਟਾਂ ਨੇ ਦੁਕਾਨਾਂ ਬੰਦ ਰੱਖੀਆਂ |
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਈ ਫਾਰਮੇਸੀ ਦੇ ਗੈਰ ਕਾਨੂੰਨੀ ਸੰਚਾਲਨ ਖ਼ਿਲਾਫ਼ ਪੂਰੇ ਦੇਸ਼ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਸਮਰਥਨ ਕਰਦਿਆਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਅਤੇ ਕੈਮਿਸਟ ਐਸੋਸੀਏਸ਼ਨ ਅਹਿਮਦਗੜ੍ਹ ਦੇ ਪ੍ਰਧਾਨ ਸੁਖਬੀਰ ਸਿੰਘ ਮਾਨ ਅਤੇ ਸ਼ਸ਼ੀ ਜਿੰਦਲ ਜ਼ਿਲ੍ਹਾ ਸਕੱਤਰ ਦੀ ਅਗਵਾਈ ਹੇਠਾਂ ਅਹਿਮਦਗੜ੍ਹ ਵਿਖੇ ਕੈਮਿਸਟਾਂ ਵਲੋਂ ਦੁਕਾਨਾਂ 100% ਬੰਦ ਰੱਖੀਆਂ ਗਈਆਂ | ਪ੍ਰਧਾਨ ਸੁਖਵੀਰ ਸਿੰਘ ਮਾਨ ਨੇ ਦੱਸਿਆ ਕਿ ਈ ਫਾਰਮੇਸੀ ਸੰਚਾਲਨ ਬਿਨਾਂ ਕਿਸੇ ਠੋਸ ਪਲੇਟਫ਼ਾਰਮ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਜਿਸ ਨਾਲ ਵੱਡੇ ਕਾਰਪੋਰੇਟ ਘਰਾਣੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਤਬਾਹ ਕਰਨ 'ਤੇ ਤੁਲੇ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਤਰਾਂ ਬਿਨਾਂ ਕਿਸੇ ਮਾਹਿਰ ਜਾਂ ਫਾਰਮਾਸਿਸਟ ਦੀ ਸਲਾਹ ਮਰੀਜ਼ਾਂ ਨੂੰ ਇਸ ਤਰ੍ਹਾਂ ਦਵਾਈਆਂ ਦੇਣੀਆਂ ਉਨ੍ਹਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ | ਅਹਿਮਦਗੜ੍ਹ ਦੇ ਸਾਰੇ ਕੈਮਿਸਟਾਂ ਨੇ ਦੁਕਾਨਾਂ ਬੰਦ ਰੱਖੀਆਂ |
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਊਧਮ ਸਿੰਘ ਵਾਲਾ ਵਿਚ ਆਲ ਇੰਡੀਆ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਆਨਲਾਈਨ ਫਾਰਮੇਸੀ ਦੇ ਵਿਰੋਧ 'ਚ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਮਿਸਟਾਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਜਿਸ ਕਾਰਨ ਮਰੀਜ਼ ਅਤੇ ਵਾਰਸ ਦਵਾਈਆਂ ਦੀਆਂ ਦੁਕਾਨਾਂ ਤੋਂ ਮੁੜਦੇ ਰਹੇ | ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਨੇ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰ ਦੇ ਦਵਾਈ ਵਿਕੇ੍ਰਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕਜੁੱਟ ਹੋਕੇ ਸਰਕਾਰ ਤੋਂ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ | ਉਨ੍ਹਾਂ ਸਰਕਾਰ ਤੋਂ ਆਨਲਾਈਨ ਫਾਰਮੇਸੀ 'ਤੇ ਮੁਕੰਮਲ ਰੋਕ ਲਾਉਣ, ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਰੋਕਣ ਲਈ ਆਨਲਾਈਨ ਦਵਾਈਆਂ ਦੀ ਸਪਲਾਈ 'ਤੇ ਪੂਰਨ ਪਾਬੰਦੀ ਲਾਉਣ, ਬਿਨਾਂ ਲਾਇਸੰਸ ਦਵਾਈਆਂ ਦਾ ਸਟਾਕ ਰੱਖਣ ਵਾਲੇ ਕੇਂਦਰਾਂ 'ਤੇ ਸਖ਼ਤੀ ਨਾਲ ਰੋਕ ਲਾਉਣ, ਸਰਕਾਰ ਦੇ ਡਰੱਗ ਲਾਇਸੰਸ ਪੋਰਟਲ (ਓ ਐਨ ਡੀ ਐਲ ਐਸ) ਦੀਆਂ ਗ਼ਲਤੀਆਂ ਦਰੁਸਤ ਕਰਨ, ਕੈਮਿਸਟਾਂ 'ਤੇ ਜਬਰੀ ਥੋਪੀ ਗਈ ਸ਼ਡਿਊਲ ਐਚ-1 ਰਜਿਸਟਰ ਦੀ ਸ਼ਰਤ ਤੁਰੰਤ ਰੱਦ ਕਰਨ,ਫਾਰਮੇਸੀ ਰਜਿਸਟਰੇਸ਼ਨ ਦੇ ਨਵਿਆਉਣ ਵਿਚ ਆਉਣ ਵਾਲੀਆਂ ਤਕਨੀਕੀ ਅਤੇ ਪ੍ਰਬੰਧਕੀ ਮੁਸ਼ਕਿਲ ਦੂਰ ਕਰਨ ਦੀ ਮੰਗ ਕੀਤੀ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)- ਪ੍ਰਮੁੱਖ ਤੌਰ 'ਤੇ ਆਨਲਾਈਨ ਦਵਾਈਆਂ ਦੀ ਵਿੱਕਰੀ ਨੂੰ ਲੈ ਕੇ ਅਤੇ ਕੁੱਝ ਹੋਰ ਮੁੱਦਿਆਂ ਦੇ ਰੋਸ ਵਜੋਂ ਅੱਜ ਕੈਮਿਸਟਾਂ ਦੀ ਦੇਸ਼-ਵਿਆਪੀ ਹੜਤਾਲ ਮੌਕੇ ਜ਼ਿਲ੍ਹਾ ਮਲੇਰਕੋਟਲਾ 'ਚ ਵੀ ਅੱਜ ਸਾਰਾ ਦਿਨ ਮੁਕੰਮਲ ਤੌਰ 'ਤੇ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ | ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਜਨਰਲ ਸਕੱਤਰ ਜਨਾਬ ਮਨਸੂਰ ਆਲਮ ਦੀ ਅਗਵਾਈ ਵਿਚ ਸਥਾਨਕ ਸਿਵਲ ਹਸਪਤਾਲ ਮਲੇਰਕੋਟਲਾ ਦੇ ਬਾਹਰ ਇੱਕਠੇ ਹੋਏ ਕੈਮਿਸਟਾਂ ਨੇ ਵੱਡੇ ਪੱਧਰ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਵਾਈ ਵਿਕ੍ਰੇਤਾਵਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਵੀ ਸਖ਼ਤ ਪਾਬੰਦੀਆਂ ਲਗਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਬੁਰਾ ਅਸਰ ਪੈਂਦਾ ਹੈ | ਜਨਾਬ ਮਨਸੂਰ ਆਲਮ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਜਾਣਬੁੱਝ ਕੇ ਹੈਰਾਨ ਪ੍ਰੇਸ਼ਾਨ ਕਰ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦਵਾਈ ਵਿਕੇ੍ਰਤਾਵਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਜਨਰਲ ਸਕੱਤਰ ਮਨਸੂਰ ਆਲਮ ਤੋਂ ਇਲਾਵਾ ਮਨੋਜ ਜੈਨ, ਨਾਹਿਦ ਰਿਜ਼ਵਾਨ ਥਿੰਦ, ਹਰਪਾਲ ਸਿੰਘ, ਅਨਵਰ ਜੋਸ਼ੀ, ਮੁਹੰਮਦ ਇਰਸ਼ਾਦ, ਮੁਹੰਮਦ ਸ਼ਮਸ਼ਾਦ, ਰਵੀ ਕੁਮਾਰ, ਅਹਿਮਦ ਦੀਨ, ਮਹਿਮੂਦ ਥਿੰਦ, ਕੁਲਭੂਸ਼ਣ ਜੈਨ, ਸ਼ਾਲੂ ਜੈਨ, ਨਵੀਨ ਕੁਮਾਰ, ਮਨੋਜ ਕੁਮਾਰ ਮੋਨੂੰ, ਤਪਿਸ਼ ਗੋਇਲ, ਮੁਹੰਮਦ ਨਦੀਮ ਆਦਿ ਮੌਜੂਦ ਸਨ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਅੱਜ ਦੇਸ਼ ਭਰ 'ਚ ਦਵਾਈਆਂ ਦੀ ਗੈਰ-ਕਾਨੂੰਨੀ ਅਤੇ ਬੇਕਾਬੂ ਆਨਲਾਈਨ ਵਿਕਰੀ ਅਤੇ ਜਨਤਕ ਸਿਹਤ 'ਤੇ ਲੱਖਾਂ ਛੋਟੇ ਕੈਮਿਸਟਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਗੰਭੀਰ ਮੁੱਦਿਆਂ ਦੇ ਵਿਰੋਧ 'ਚ, 'ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ' (ਏ.ਆਈ.ਓ.ਸੀ.ਡੀ.) ਦੇ ਸੱਦੇ 'ਤੇ ਦੇਸ਼ ਭਰ ਦੇ ਕੈਮਿਸਟਾਂ ਅਤੇ ਡਰੱਗਿਸਟਾਂ ਦੁਆਰਾ ਇਕ ਰੋਜ਼ਾ ਟੋਕਨ ਹੜਤਾਲ ਸਫਲਤਾਪੂਰਵਕ ਕੀਤੀ ਗਈ | ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਅਤੇ ਸਨੇਟਾ ਕੈਮਿਸਟਸ ਐਂਡ ਡਰੱਗਿਸਟਸ ਐਸੋਸੀਏਸ਼ਨ ਦੇ ਸੱਦੇ ਦੇ ਹੁੰਗਾਰੇ ਵਜੋਂ ਧਰਮਗੜ੍ਹ ਕੈਮਿਸਟਸ ਐਂਡ ਡਰੱਗਿਸਟਸ ਐਸੋਸੀਏਸ਼ਨ ਵਲੋਂ ਪ੍ਰਧਾਨ ਡਾ. ਰਾਮ ਲਾਲ ਗੋਇਲ ਅਤੇ ਸਕੱਤਰ ਡਾ. ਦਲਜੀਤ ਸਿੰਘ ਧਾਲੀਵਾਲ ਗੰਢੂਆਂ ਦੀ ਅਗਵਾਈ ਹੇਠ ਸਮੂਹ ਕੈਮਿਸਟਾਂ ਅਤੇ ਡਰੱਗਿਸਟਾਂ ਨੇ ਆਪਣੀਆਂ ਦੁਕਾਨਾਂ, ਕਾਰੋਬਾਰ ਬੰਦ ਰੱਖੇ ਅਤੇ ਇਸ ਅੰਦੋਲਨ ਨੂੰ ਸਰਬਸੰਮਤੀ ਨਾਲ ਪੂਰਨ ਸਮਰਥਨ ਦਿੱਤਾ | ਹੜਤਾਲ ਦੌਰਾਨ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਜੋ ਸਰਕਾਰ ਦਾ ਧਿਆਨ ਤਿੰਨ ਅਤਿ ਗੰਭੀਰ ਮੁੱਦਿਆਂ ਵੱਲ ਦਿਵਾਇਆ ਜਾ ਸਕੇ | ਇਸ ਮੌਕੇ ਧਰਮਗੜ੍ਹ ਅਤੇ ਨੇੜਲੇ ਪਿੰਡਾਂ ਚ ਸਥਿਤ ਸੰਤ ਅਤਰ ਸਿੰਘ ਮੈਡੀਕਲ ਹਾਲ ਧਰਮਗੜ੍ਹ, ਗੋਲਡੀ ਮੈਡੀਕਲ ਹਾਲ, ਅÏਲਖ ਮੈਡੀਕਲ ਹਾਲ, ਧਾਲੀਵਾਲ ਮੈਡੀਕਲ ਹਾਲ, ਸ਼ਿਵਾ ਮੈਡੀਕਲ ਹਾਲ, ਵਾਹਿਗੁਰੂ ਮੈਡੀਕਲ ਹਾਲ, ਜਗਦੀਪ ਮੈਡੀਕਲ ਹਾਲ, ਸਿੱਧੂ ਮੈਡੀਕਲ ਹਾਲ, ਸੁਨਾਮ ਮੈਡੀਕਲ ਹਾਲ, ਢਿਲੋ ਮੈਡੀਕਲ ਹਾਲ ਆਦਿ ਵਲੋਂ ਹੜਤਾਲ ਦਾ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ |
<br/>

Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਹੋਇਆ ਕੂੜੇ ਦੇ ਢੇਰਾਂ 'ਚ ਤਬਦੀਲ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਪੈਟਰੋਲ, ਡੀਜ਼ਲ ਤੇ ਐਲ.ਪੀ.ਜੀ ਗੈਸ ਦੀ ਨਿਰਵਿਘਨ ਸਪਲਾਈ ਜਾਰੀ - ਡਿਪਟੀ ਕਮਿਸ਼ਨਰ <br/>
Ad Position 24