06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਲੌਂਗੋਵਾਲ ਹੋਇਆ ਕੂੜੇ ਦੇ ਢੇਰਾਂ 'ਚ ਤਬਦੀਲ <br/>

Ad Position 21
No active advertisement
ਅਜੀਤ ਡੈਸਕ 21-05-2026
ਲੌਂਗੋਵਾਲ, 20 ਮਈ (ਵਿਨੋਦ, ਸ. ਖੰਨਾ) – ਪਿਛਲੇ 14 ਦਿਨਾਂ ਤੋਂ ਚੱਲ ਰਹੀ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਸਮੂਹ ਲੌਂਗੋਵਾਲ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਚੌਂਕਾਂ, ਚੁਰਾਹਿਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਚਾਰੇ ਪਾਸੇ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ | ਘਰਾਂ ਦੇ ਅੱਗੇ ਅਤੇ ਸੜਕਾਂ ਕਿਨਾਰੇ ਇਕੱਠੇ ਹੋਏ ਕੂੜੇ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ | ਨਾਗਰਿਕ ਨੱਕ-ਮੂੰਹ ਢੱਕ ਕੇ ਲੰਘਣ ਲਈ ਮਜਬੂਰ ਹਨ | ਗੰਦਗੀ ਵਿੱਚ ਆਵਾਰਾ ਪਸ਼ੂਆਂ ਦੇ ਮੂੰਹ ਮਾਰਨ ਨਾਲ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ | ਇਸ ਗੰਭੀਰ ਸਥਿਤੀ ਤੋਂ ਤੰਗ ਆਏ ਲੋਕਾਂ ਨੇ ਅੱਜ ਨਗਰ ਕੌਂਸਲ ਦਫ਼ਤਰ ਨੇੜੇ ਲੱਗੇ ਕੂੜੇ ਦੇ ਢੇਰਾਂ ਕੋਲ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਅਤੇ ਹੜਤਾਲ 'ਤੇ ਬੈਠੇ ਸਫਾਈ ਕਾਮਿਆਂ ਦੀਆਂ ਮੰਗਾਂ ਤੁਰੰਤ ਪ੍ਰਭਾਵ ਨਾਲ ਮੰਨਣ ਦੀ ਮੰਗ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਵਾਰਡ ਨੰਬਰ 3 ਤੋਂ ਅਜ਼ਾਦ ਉਮੀਦਵਾਰ ਲਵਪ੍ਰੀਤ ਸਿੰਘ ਗੱਗੂ, ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਸੰਦੀਪ ਕੌਰ (ਪਤਨੀ ਨਰਿੰਦਰ ਸਿੰਘ ਨੰਦੂ ਪ੍ਰਧਾਨ), ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਕੁਲਦੀਪ ਸਿੰਘ ਦੂਲੋ, ਵਾਰਡ ਨੰਬਰ 6 ਤੋਂ ਭਾਜਪਾ ਉਮੀਦਵਾਰ ਗੁਰਧਿਆਨ ਸਿੰਘ ਅਤੇ ਵਾਰਡ ਨੰਬਰ 11 ਤੋਂ ਅਜ਼ਾਦ ਉਮੀਦਵਾਰ ਸਰਬਜੀਤ ਕੌਰ ਨੇ ਸਫਾਈ ਕਾਮਿਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਸਲੇ ਦਾ ਜਲਦੀ ਹੱਲ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬੀਬੀ ਪਰਵਿੰਦਰ ਕੌਰ, ਬਲਵੀਰ ਸਿੰਘ ਰੋਡਾ, ਨਿਰਮਲ ਸਿੰਘ, ਲਾਡੀ ਸਿੰਘ, ਬੌਬੀ ਸਿੰਘ, ਗੱਗੀ ਨੰਬਰਦਾਰ, ਰਾਣਾ ਸਿੰਘ, ਮੋਨੂੰ ਅਤੇ ਗਗਨ ਨੰਬਰਦਾਰ ਸਮੇਤ ਹੋਰ ਨਾਗਰਿਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 3704 ਅਧਿਆਪਕ ਯੂਨੀਅਨ ਵਲੋਂ ਬਦਲੀਆਂ ਦਾ ਕੰਮ ਜਲਦ ਨਿਬੇੜਨ ਦੀ ਮੰਗ <br/> ਅਗਲੀ ਖ਼ਬਰ ਕੈਮਿਸਟਾਂ ਨੇ ਵੱਖ-ਵੱਖ ਥਾਈਾ ਆਪਣੀਆਂ ਦੁਕਾਨਾਂ ਰੱਖੀਆਂ ਬੰਦ <br/>
Ad Position 24