ਧੂਰੀ, 20 ਮਈ (ਧਾਂਦਰਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰਦਿਆਂ ਅੱਜ ਵਾਰਡ ਨੰਬਰ 1 ਤੋਂ ਅਕਾਲੀ ਉਮੀਦਵਾਰ ਚਰਨਜੀਤ ਕੌਰ ਅਤੇ ਵਾਰਡ ਨੰਬਰ 20 ਤੋਂ ਅਕਾਲੀ ਉਮੀਦਵਾਰ ਜਗਰੂਪ ਸਿੰਘ ਦੇ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਹੱਕ ਵਿਚ ਸੰਬੋਧਨ ਕਰਦਿਆਂ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫ਼ਰੰਟ ਤੇ ਫੈਲ ਸਾਬਤ ਹੋਈ ਹੈ ਅਤੇ ਪੰਜਾਬ ਦੇ ਲੋਕ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹਨ ਅਤੇ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਭਾਰੀ ਜੇਤੂ ਫ਼ਤਵਾ ਦੇਣਗੇ | ਇਸ ਮੌਕੇ ਸੰਜੀਵ ਗਰਗ ਪਿੰਟਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ , ਅਕਾਲੀ ਉਮੀਦਵਾਰ ਚਰਨਜੀਤ ਕੌਰ ਪਤਨੀ ਰਾਮ ਸਿੰਘ, ਅਕਾਲੀ ਉਮੀਦਵਾਰ ਜਗਰੂਪ ਸਿੰਘ, ਠੇਕੇਦਾਰ ਜਸਦੇਵ ਸਿੰਘ ਜੱਸਾ, ਡਾ. ਕਰਨਵੀਰ ਸਿੰਘ ਘਨੋਰੀ, ਸੋਨੀ ਢੀਂਡਸਾ, ਸਰਵਣ ਸਿੰਘ ਸ਼ੇਰਪੁਰ ਸੋਢੀਆ, ਸਰਬਜੀਤ ਸਿੰਘ ਕਾਤਰੋਂ, ਭੋਲਾ ਸੇਖੋਂ, ਗੁਰਦਿਆਲ ਸਿੰਘ ਕਾਂਝਲਾ, ਦਰਸ਼ਨ ਸਿੰਘ ਬਿਰਦੀ, ਸਰਵਣ ਸਿੰਘ ਮੱਲੋਮਾਜਰਾ, ਗੁਰਮੀਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਕਾਂਝਲਾ, ਸੱਤਾ ਸਿੰਘ ਕਾਂਝਲਾ ਅਤੇ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ |