06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਕੌਂਸਲ ਅਹਿਮਦਗੜ੍ਹ ਚੋਣਾਂ ਲਈ ਅਕਾਲੀ ਦਲ ਨੇ 11 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ <br/>

Ad Position 21
No active advertisement
ਅਜੀਤ ਡੈਸਕ 21-05-2026
ਅਹਿਮਦਗੜ੍ਹ, 20 ਮਈ (ਸੁਖਜੀਤ ਸਿੰਘ ਖੇੜਾ) - ਨਗਰ ਕੌਂਸਲ ਚੋਣਾਂ ਅਹਿਮਦਗੜ੍ਹ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਵਾਰਡਾਂ ਲਈ 11 ਉਮੀਦਵਾਰਾਂ ਨੂੰ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਦੀ ਅਗਵਾਈ ਹੇਠ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਅਕਾਲੀ ਦਲ ਨੇ ਅਹਿਮਦਗੜ੍ਹ ਦੇ ਵਾਰਡ ਨੰਬਰ 1 ਤੋਂ ਐਡਵੋਕੇਟ ਗੁਰਸ਼ਰਨਪਰੀਤ ਕੌਰ ਪਤਨੀ ਜਗਵਿੰਦਰ ਸਿੰਘ ਸੇਖਾ, ਵਾਰਡ ਨੰਬਰ 2 ਤੋਂ ਬਲਜੀਤ ਸਿੰਘ ਸੇਖਾ, ਵਾਰਡ ਨੰਬਰ 3 ਤੋਂ ਦਲਜੀਤ ਕੌਰ ਉੱਭੀ ਪਤਨੀ ਗੁਰਮੀਤ ਸਿੰਘ ਉੱਭੀ, ਵਾਰਡ ਨੰਬਰ 6 ਤੋਂ ਜਸਵਿੰਦਰ ਸਿੰਘ ਸੋਢੀ, ਵਾਰਡ ਨੰਬਰ 7 ਤੋਂ ਨਾਜੀਆ ਪ੍ਰਵੀਨ, ਵਾਰਡ ਨੰਬਰ 8 ਤੋਂ ਦਵਿੰਦਰ ਸਿੰਘ, ਵਾਰਡ ਨੰਬਰ 9 ਤੋਂ ਬਲਜੀਤ ਕੌਰ, ਵਾਰਡ ਨੰਬਰ 10 ਤੋਂ ਰਾਜ ਅਲੀ ਰਾਜਾ, ਵਾਰਡ ਨੰਬਰ 11 ਤੋਂ ਅਨੀਤਾ ਸੋਢੀ, ਵਾਰਡ ਨੰਬਰ12 ਤੋਂ ਸੁਨੀਲ ਕੁਮਾਰ ਤੇ ਵਾਰਡ ਨੰਬਰ 16 ਤੋਂ ਅਸ਼ੋਕ ਕੁਮਾਰ ਚੋਣ ਮੈਦਾਨ ਵਿੱਚ ਹਨ | ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਜਸਵੀਰ ਸਿੰਘ ਮੰਨਵੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਲੋਕ ਹਿਤਾਂ ਵਿੱਚ ਫ਼ੈਸਲੇ ਲਏ ਹਨ ਅਤੇ ਸਰਕਾਰ ਮੌਕੇ ਵੀ ਲੋਕ ਹਿਤੈਸ਼ੀ ਕੰਮ ਕੀਤੇ ਹਨ ਜਿੰਨਾ ਨੂੰ ਕਿ ਲੋਕ ਅੱਜ ਵੀ ਯਾਦ ਕਰਦੇ ਹਨ ਜਿਸ ਕਾਰਨ ਇਨ੍ਹਾਂ ਚੋਣਾਂ ਵਿਚ ਪੂਰੀ ਤਨਦੇਹੀ, ਦਿੜ੍ਹਤਾ ਅਤੇ ਸਖ਼ਤ ਮਿਹਨਤ ਨਾਲ ਲੋਕ ਪਾਰਟੀ ਉਮੀਦਵਾਰਾਂ ਨੂੰ ਜਿਤਾਉਣਗੇ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਮਿਲ ਰਿਹਾ ਜਨ ਸਮਰਥਨ - ਸੁਖਵੀਰ ਸਿੰਘ <br/> ਅਗਲੀ ਖ਼ਬਰ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਵਲੋਂ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਤੇਜ਼ <br/>
Ad Position 24