06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਵਾਈਆਂ ਦੀ ਆਨਲਾਈਨ ਵਿਕਰੀ ਕਾਰਨ ਮੂਨਕ 'ਚ ਕੈਮਿਸਟਾਂ ਦੀਆਂ ਦੁਕਾਨਾਂ ਰਹੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 21-05-2026
ਮੂਨਕ, 20 ਮਈ (ਕੇਵਲ ਸਿੰਗਲਾ) - ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਹੋਰ ਮੰਗਾਂ ਦੇ ਵਿਰੋਧ ਵਿੱਚ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਅੱਜ ਕੀਤੀ ਗਈ ਹੜਤਾਲ ਦੇ ਨਤੀਜੇ ਵਜੋਂ ਮੂਨਕ 'ਚ ਕੈਮਿਸਟ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ | ਹੜਤਾਲ ਦਾ ਉਦੇਸ਼ ਬਾਰੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੈਮਿਸਟ ਐਸੋਸੀਏਸ਼ਨ ਮੂਨਕ ਦੇ ਪ੍ਰਧਾਨ ਡਾ. ਫਕੀਰ ਚੰਦ ਬਾਂਸਲ, ਪ੍ਰਵੀਨ ਕੁਮਾਰ ਅਤੇ ਹਰਬੰਸ ਜਿੰਦਲ ਨੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਨੇ ਇਹ ਹੜਤਾਲ ਆਨਲਾਈਨ ਵਿਕਰੀ ਅਤੇ ਉਨ੍ਹਾਂ ਦੇ ਕੰਮ ਨਾਲ ਸਬੰਧਤ ਮੰਗਾਂ ਨੂੰ ਹੱਲ ਕਰਨ ਲਈ ਕੀਤੀ ਗਈ ਹੈ ਤਾਂ ਜੋ ਦੁਕਾਨਦਾਰਾਂ ਨੂੰ ਨਿਰਪੱਖ ਮੌਕੇ ਮਿਲ ਸਕਣ, ਉਨ੍ਹਾਂ ਦਾ ਰੁਜ਼ਗਾਰ ਬਚਾਇਆ ਜਾ ਸਕੇ, ਉਨ੍ਹਾਂ ਦੀ ਰਵਾਇਤੀ ਵਿਕਰੀ ਪ੍ਰਣਾਲੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕੈਮਿਸਟਾਂ ਨੂੰ ਉਨ੍ਹਾਂ 'ਤੇ ਲਗਾਈਆਂ ਗਈਆਂ ਬੇਲੋੜੀਆਂ ਪਾਬੰਦੀਆਂ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ | ਸੰਗਠਨ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਹੀ ਵਿਚਾਰ ਨਹੀਂ ਕੀਤਾ ਗਿਆ ਤਾਂ ਉਹ ਹੋਰ ਵੀ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ | ਇਸ ਸਮੇਂ ਇੰਦਰ ਫਾਰਮੇਸੀ ਤੋਂ ਇੰਦਰਪਾਲ ਸਿੰਗਲਾ, ਗੁਰੂ ਨਾਨਕ ਮੈਡੀਕਲ ਸਟੋਰ ਤੋਂ ਸੰਜੂ ਅਤੇ ਰਿੰਕੂ, ਮਦਾਨ ਮੈਡੀਕੋਜ਼ ਤੋਂ ਪ੍ਰਵੀਨ ਕੁਮਾਰ, ਵਿਜੇ ਮੈਡੀਕੋਜ਼ ਤੋਂ ਦੀਪਕ ਗਰਗ, ਅਗਰਵਾਲ ਮੈਡੀਸਨ ਸੈਂਟਰ ਤੋਂ ਰਵੀ ਕੁਮਾਰ, ਜਿੰਦਲ ਮੈਡੀਕਲ ਹਾਲ ਤੋਂ ਹਰਬੰਸ ਜਿੰਦਲ, ਸੰਦੀਪ ਮੈਡੀਕਲ ਹਾਲ ਤੋਂ ਰਬ ਸਿੰਗਲਾ, ਦੁਰਗਾ ਮੈਡੀਕਲ ਹਾਲ ਤੋਂ ਸੰਦੀਪ ਕੁਮਾਰ, ਰਤਨ ਮੈਡੀਕਲ ਹਾਲ ਤੋਂ ਰਤਨ ਕੁਮਾਰ, ਸੰਜੀਵ ਮੈਡੀਕਲ ਹਾਲ ਤੋਂ ਸੰਜੀਵ ਸ਼ਰਮਾ ਤੋਂ ਇਲਾਵਾ ਮਾਲਾਨਾ ਮੈਡੀਕੋਜ਼ ਤੋਂ ਮੋਹਨ ਅਤੇ ਹੋਰ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਦੇ ਨਸ਼ੇ 'ਚ ਨੌਜਵਾਨ ਪਾਣੀ ਵਾਲੀ ਖੇਲ 'ਚ ਡੱੁਬਿਆ ਅਗਲੀ ਖ਼ਬਰ ਕੈਂਬਰਿਜ ਸਕੂਲ 'ਚ ਸੈਮੀਨਾਰ ਦੌਰਾਨ ਪਹੁੰਚੇ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਯੂ.ਬੀ.ਐਸ. ਗਰੇਵਾਲ <br/>
Ad Position 24