19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੁਲਿਸ 'ਤੇ ਚਿੱਟੇ ਦੇ ਸੌਦਾਗਰ ਨੰੂ ਬਚਾਉਣ ਦੀਆਂ ਜਨਤਕ ਹੋਈਆਂ ਪੋਸਟਾਂ ਸਚਾਈ ਤੋਂ ਦੂਰ - ਡੀ.ਐਸ.ਪੀ. ਦਲਬੀਰ ਸਿੰਘ <br/>

Ad Position 21
No active advertisement
ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਦਮਨਜੀਤ ਸਿੰਘ) - ਸੰਗਰੂਰ ਲਾਗਲੇ ਪਿੰਡ ਤੁੰਗਾਂ ਵਿੱਚ ਬੀਤੀ ਰਾਤ ਚਿੱਟਾ ਵੇਚਣ ਵਾਲੇ ਵਿਅਕਤੀ ਨੰੂ ਪਿੰਡ ਵਾਸੀਆਂ ਵਲੋਂ ਕਿਸੇ ਘਰ ਵਿੱਚ ਬੰਦ ਕਰਨ ਅਤੇ ਫਿਰ ਪੁਲਿਸ ਵਲੋਂ ਉਸ ਚਿੱਟਾ ਵੇਚਣ ਵਾਲੇ ਨੰੂ ਛੁਡਾਉਣ ਦੀਆਂ ਬੀਤੀ ਰਾਤ ਤੋਂ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਹੀਆਂ ਪੋਸਟਾਂ ਨੰੂ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਵਲੋਂ ਮੁੱਢ ਤੋਂ ਨਕਾਰਿਆ ਗਿਆ ਹੈ | ਥਾਣਾ ਸਿਟੀ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਦਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਤੁੰਗਾਂ ਵਿੱਚ ਦੋ ਪਰਿਵਾਰਾਂ ਦੀ ਕਈ ਸਾਲ ਪੁਰਾਣੀ ਰੰਜ਼ਿਸ ਦੇ ਚੱਲਦਿਆਂ ਬੀਤੀ ਰਾਤ ਮੁੜ ਲੜਾਈ ਹੋਣ ਸੰਬੰਧੀ ਪੁਲਿਸ ਨੰੂ ਇਤਲਾਹ ਮਿਲੀ ਸੀ ਅਤੇ ਇਹ ਵੀ ਪਤਾ ਲੱਗਾ ਕਿ ਇੱਕ ਘਰ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਪਿੰਡ ਵਾਸੀਆਂ ਨੇ ਇੱਕ ਘਰ ਵਿੱਚ ਬੰਦ ਕਰ ਲਿਆ ਹੈ ਅਤੇ ਪਿੰਡ ਵਾਸੀ ਇਨ੍ਹਾਂ ਵਿਅਕਤੀਆਂ ਦਾ ਕੋਈ ਵੱਡਾ ਨੁਕਸਾਨ ਕਰ ਸਕਦੇ ਹਨ ਜਿਸ ਦੇ ਚੱਲਦਿਆਂ ਸੰਗਰੂਰ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਥਾਣਾ ਸਦਰ ਅਤੇ ਸਿਟੀ ਸੰਗਰੂਰ ਦੇ ਮੁਖੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਸਮੇਤ ਪੁਲਿਸ ਲਾਈਨ ਤੋਂ ਵੀ ਫੋਰਸ ਪਿੰਡ ਵਿੱਚ ਭੇਜੀ ਅਤੇ ਘਰ ਵਿੱਚ ਬੰਦ ਚਾਰ ਵਿਅਕਤੀਆਂ ਨੰੂ ਉੱਥੋਂ ਕਾਬੂ ਕੀਤਾ ਗਿਆ | ਡੀ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਤੁੰਗਾਂ ਦੇ ਵਸਨੀਕ ਦਲਬਾਰਾ ਸਿੰਘ ਅਤੇ ਸ਼ੇਰ ਸਿੰਘ ਦੇ ਪਰਿਵਾਰਾਂ ਵਿਚਾਲੇ ਪਿਛਲੇ ਕਰੀਬ 2 ਸਾਲਾਂ ਤੋਂ ਕਿਸੇ ਨਾ ਕਿਸੇ ਗੱਲ ਨੰੂ ਲੈ ਕੇ ਆਪਸੀ ਰੰਜਸ਼ ਚੱਲ ਰਹੀ ਹੈ | ਕਰੀਬ ਦੋ ਕੁ ਦਿਨ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਦਾ ਕਿਸੇ ਗੱਲ ਨੰੂ ਲੈ ਕੇ ਆਪਸੀ ਬੋਲ ਬੁਲਾਰਾ ਹੋਇਆ ਸੀ ਅਤੇ ਕੱਲ੍ਹ ਸ਼ਾਮ ਨੰੂ ਫਿਰ ਸ਼ੇਰ ਸਿੰਘ ਅਤੇ ਉਸ ਦੇ ਲੜਕੇ ਲਾਡੀ ਸਿੰਘ, ਮੀਤੀ ਅਤੇ ਲੱਖਾ ਨੇ ਸੀਰਾ ਸਿੰਘ, ਮਨੀ ਸਿੰਘ ਸਮੇਤ ਇਨ੍ਹਾਂ ਦੇ ਦੋ ਸਾਲਿਆਂ ਨੰੂ ਨਾਲ ਲੈ ਕੇ ਦਲਬਾਰਾ ਸਿੰਘ ਦੇ ਪਰਿਵਾਰ ਨਾਲ ਲੜਾਈ ਝਗੜਾ ਕਰਦਿਆਂ ਦਲਬਾਰਾ ਸਿੰਘ ਅਤੇ ਉਸ ਦੀ ਪਤਨੀ ਰਾਣੀ ਦੇ ਰਾਡਾਂ ਅਤੇ ਹੋਰਨਾਂ ਹਥਿਆਰਾਂ ਨਾਲ ਸੱਟਾਂ ਮਾਰੀਆਂ | ਸੱਟਾਂ ਮਾਰਨ ਉਪਰੰਤ ਸ਼ੇਰ ਸਿੰਘ ਆਪਣੇ ਪੁੱਤਰਾਂ ਸਮੇਤ ਆਪਣੇ ਘਰ ਵਿੱਚ ਵੜ ਗਿਆ ਅਤੇ ਇਸ ਘਟਨਾ ਕਾਰਨ ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਸ਼ੇਰ ਸਿੰਘ ਦੇ ਘਰ ਨੰੂ ਘੇਰ ਕੇ ਹਮਲਾ ਕਰ ਦਿੱਤਾ | ਡੀ.ਐਸ.ਪੀ. ਨੇ ਦੱਸਿਆ ਕਿ ਇਹ ਸਾਰਾ ਮਾਮਲਾ ਜਿੳਾੂ ਹੀ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਵੱਡੀ ਗਿਣਤੀ 'ਚ ਪੁਲਿਸ ਫੋਰਸ ਪਿੰਡ ਤੁੰਗਾਂ ਵਿਖੇ ਭੇਜੀ ਗਈ, ਕਿਉਂਕਿ ਸ਼ੇਰ ਸਿੰਘ ਅਤੇ ਉਸ ਦੇ ਲੜਕਿਆਂ ਦੀ ਜਾਨ ਨੰੂ ਖ਼ਤਰਾ ਬਣ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਸਤੈਦੀ ਵਰਤਦਿਆਂ ਸ਼ੇਰ ਸਿੰਘ ਅਤੇ ਉਸ ਦੇ ਲੜਕਿਆਂ ਨੰੂ ਉੱਥੋਂ ਕੱਢਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦਲਬਾਰਾ ਸਿੰਘ ਦੇ ਬਿਆਨਾਂ ਉੱਤੇ ਸ਼ੇਰ ਸਿੰਘ ਅਤੇ ਉਸ ਦੇ ਤਿੰਨਾਂ ਲੜਕਿਆਂ ਸਮੇਤ ਕੁੱਲ 8 ਵਿਅਕਤੀਆਂ ਉੱਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਕੇ ਸ਼ੇਰ ਸਿੰਘ, ਲਾਡੀ ਸਿੰਘ, ਮੀਤੀ ਅਤੇ ਲੱਖਾ ਨੰੂ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਸੀਰਾ ਸਿੰਘ ਅਤੇ ਮਨੀ ਸਿੰਘ ਸਮੇਤ ਉਨ੍ਹਾਂ ਦੋਵਾਂ ਦੇ ਸਾਲਿਆਂ ਦੀ ਗਿ੍ਫ਼ਤਾਰੀ ਫਿਲਹਾਲ ਅਜੇ ਬਾਕੀ ਹੈ ਪਰ ਇਨ੍ਹਾਂ ਨੰੂ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਦੀ ਮੁਖੀ ਦੇ ਦੁਬਾਰਾ ਸਕੂਲ ਜੁਆਇਨ ਕਰਨ 'ਤੇ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਵਲੋਂ ਵਿਰੋਧ ਅਗਲੀ ਖ਼ਬਰ ਵਿਧਾਇਕਾ ਭਰਾਜ ਵਲੋਂ ਸਾਬਕਾ ਕੈਬਨਿਟ ਮੰਤਰੀ ਸਿੰਗਲਾ 'ਤੇ ਭਵਾਨੀਗੜ੍ਹ ਦੇ ਵਿਕਾਸ ਕਾਰਜ ਰੋਕਣ ਦੇ ਦੋਸ਼ <br/>
Ad Position 24