19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪ੍ਰਾਇਮਰੀ ਸਕੂਲ ਦੀ ਮੁਖੀ ਦੇ ਦੁਬਾਰਾ ਸਕੂਲ ਜੁਆਇਨ ਕਰਨ 'ਤੇ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਵਲੋਂ ਵਿਰੋਧ

Ad Position 21
No active advertisement
ਅਜੀਤ ਡੈਸਕ 22-05-2026
ਲਹਿਰਾਗਾਗਾ, 21 ਮਈ (ਅਸ਼ੋਕ ਗਰਗ) -ਨੇੜਲੇ ਪਿੰਡ ਲਹਿਲ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਮੁਖੀ ਵਲੋਂ ਡੈਪੂਟੇਸ਼ਨ ਖ਼ਤਮ ਹੋਣ ਬਾਅਦ ਮੁੜ ਸਕੂਲ ਵਿੱਚ ਜੁਆਇਨ ਕਰਨ 'ਤੇ ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਪਿਆਂ ਵਲੋਂ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਕੂਲ ਮੁਖੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਕੂਲ 'ਚ ਇਕੱਠ ਕੀਤਾ ਗਿਆ ਤੇ ਮਿਡ ਡੇ ਮੀਲ 'ਚ ਹੋਈ ਗੜਬੜੀ ਦੀ ਮੁੜ ਜਾਂਚ ਕਰਨ ਤੇ ਸਕੂਲ ਮੁਖੀ ਦੀ ਬਦਲੀ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਪੱਤਰ ਲਿਖਦਿਆਂ 22 ਮਈ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੋਨੀ ਸਿੰਘ , ਹਰਪ੍ਰੀਤ ਸਿੰਘ ਤੇ ਆਮ ਆਦਮੀ ਪਾਰਟੀ ਵਲੋਂ ਲਗਾਏ ਗਏ ਸਕੂਲ ਕੋਆਰਡੀਨੇਟਰ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਮੁਖੀ ਅਧਿਆਪਕਾ ਬੇਅੰਤ ਕੌਰ ਮਿਡ-ਡੇ-ਮੀਲ ਦੇ ਵੀ ਇੰਚਾਰਜ ਹਨ, ਦਸੰਬਰ 2025 'ਚ ਸਕੂਲ ਪੜ੍ਹਦੇ ਮਾਪਿਆਂ ਨੂੰ ਪਤਾ ਲੱਗਿਆ ਸੀ ਕਿ ਮਿਡ-ਡੇ-ਮੀਲ 'ਚ ਹਰ ਹਫ਼ਤੇ ਦਿੱਤਾ ਜਾਣ ਵਾਲਾ ਫਲ ਇਨ੍ਹਾਂ ਵਲੋਂ ਸਾਲ ਵਿੱਚ ਵੀ ਸਿਰਫ਼ ਤਿੰਨ ਚਾਰ ਵਾਰ ਦਿੱਤਾ ਗਿਆ, ਮਾਪਿਆਂ ਨਾਲ ਮਾੜੇ ਵਿਵਹਾਰ ਆਦਿ ਨੂੰ ਲੈ ਕੇ ਸਕੂਲ ਵਿਖੇ ਦੀਆਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸੀ, ਜਿਸ ਤੋਂ ਬਾਅਦ ਇਹਨਾਂ ਨੂੰ ਡੈਪੂਟੇਸ਼ਨ 'ਤੇ ਭੇਜ ਦਿੱਤਾ ਗਿਆ ਸੀ ਤੇ ਜਾਂਚ ਲਈ ਕਮੇਟੀ ਬਣਾਈ ਸੀ | ਜਾਂਚ ਕਮੇਟੀ ਕੋਲ ਸਕੂਲ ਦੇ ਵਿਦਿਆਰਥੀਆਂ, ਮਿਡ ਡੇ ਮੀਲ ਕੁਕਾਂ, ਅਧਿਆਪਕਾਂ ਵੱਲੋਂ ਵੀ ਫਲ ਨਾ ਮਿਲਣ ਸਬੰਧੀ ਬਿਆਨ ਦਰਜ ਕਰਵਾਏ ਗਏ ਸੀ ਪਰ ਪਤਾ ਲੱਗਿਆ ਹੈ ਕਿ ਜਾਂਚ ਕਮੇਟੀ ਵਲੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਤੇ ਡੈਪੂਟੇਸ਼ਨ ਖ਼ਤਮ ਹੋਣ 'ਤੇ ਅਧਿਆਪਕਾ ਬੇਅੰਤ ਕੌਰ ਨੇ ਮੁੜ ਸਕੂਲ ਦਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਸਕੂਲ ਮੁਖੀ ਦੇ ਚਾਰ ਸੰਭਾਲਣ ਤੋਂ ਬਾਅਦ ਸਕੂਲ ਦੇ ਬਾਕੀ ਸਾਰੇ ਹੀ ਅਧਿਆਪਕਾਂ ਨੇ ਆਪਣੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰ ਦਿੱਤਾ ਗਿਆ ਹੈ | ਜਿਸ ਕਰ ਕੇ ਸਾਡੇ ਵਲੋਂ ਅੱਜ ਇਕੱਠੇ ਹੋ ਕੇ ਇਸ ਅਧਿਆਪਕਾਂ ਦੇ ਚਾਰਜ ਸੰਭਾਲਣ ਦਾ ਵਿਰੋਧ ਕੀਤਾ ਗਿਆ ਹੈ | ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਕੂਲ ਪੜ੍ਹ ਦੇ ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਈ ਮਹੀਨੇ 'ਚ 4 ਹੋਰ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ - ਡਾ. ਜਗਜੀਤ ਸਿੰਘ ਧੂਰੀ <br/> ਅਗਲੀ ਖ਼ਬਰ ਪੁਲਿਸ 'ਤੇ ਚਿੱਟੇ ਦੇ ਸੌਦਾਗਰ ਨੰੂ ਬਚਾਉਣ ਦੀਆਂ ਜਨਤਕ ਹੋਈਆਂ ਪੋਸਟਾਂ ਸਚਾਈ ਤੋਂ ਦੂਰ - ਡੀ.ਐਸ.ਪੀ. ਦਲਬੀਰ ਸਿੰਘ <br...
Ad Position 24