25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜੱਸੀ ਕਰਤਾਰਪੁਰਾ ਕਾਂਗਰਸ ਐਸ. ਸੀ. ਵਿੰਗ ਦੇ ਬਣੇ ਸੂਬਾ ਜਨਰਲ ਸਕੱਤਰ <br/>

Ad Position 21
No active advertisement
ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਨੌਜਵਾਨ ਕਾਂਗਰਸ ਆਗੂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸ. ਸੀ. ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਕਾਂਗਰਸ ਪਾਰਟੀ ਦੇ ਕੌਮੀ ਐਸ. ਸੀ. ਵਿੰਗ ਦੇ ਚੇਅਰਮੈਨ ਰਜਿੰਦਰ ਪਾਲ ਗੌਤਮ ਵਲੋਂ ਕੀਤੀ ਇਸ ਅਹਿਮ ਨਿਯੁਕਤੀ ਨੂੰ ਸੰਗਰੂਰ ਦੇ ਰਾਜਨੀਤਕ ਹਲਕਿਆਂ ਵਿਚ ਕਾਫੀ ਮਹੱਤਤਾ ਨਾਲ ਲਿਆ ਜਾ ਰਿਹਾ ਹੈ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਉਹ ਜਿਥੇ ਪਾਰਟੀ ਹਾਈਕਮਾਨ ਦੇ ਆਭਾਰੀ ਹਨ ਉਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ 'ਤੇ ਭਰੋਸਾ ਜਿਤਾਉਂਦਿਆਂ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ | ਜ਼ਿਕਰਯੋਗ ਹੈ ਕਿ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਪਾਰਟੀ ਦੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮੌਜੂਦਾ ਸਮੇਂ ਸੇਵਾਵਾਂ ਨਿਭਾਅ ਰਹੇ ਹਨ | ਜੱਸੀ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸਰਕਾਰ ਸਥਾਪਤ ਕਰਨ ਲਈ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਸਿੰਗਲਾ ਪ੍ਰਤੀ ਬੀਬੀ ਭਰਾਜ ਦੀ ਬਿਆਨਬਾਜ਼ੀ ਤੱਥਾਂ ਤੋਂ ਕੋਰਾ ਦੂਰਾ-ਸੋਨੂੰ <br/> ਅਗਲੀ ਖ਼ਬਰ ਨਾਮਵਰ ਆੜ੍ਹਤੀ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਸਮੇਤ 'ਆਪ' ਸ਼ਾਮਿਲ <br/>
Ad Position 24