19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੰਗਰੂਰ ਜ਼ਿਲ੍ਹੇ ਦੀਆਂ 4 ਨਗਰ ਕੌਂਸਲਾਂ ਲਈ ਚੋਣਾਂ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 25-05-2026
ਸੰਗਰੂਰ, 24 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੀਆ 4 ਨਗਰ ਕੌਂਸਲਾਂ ਧੂਰੀ, ਭਵਾਨੀਗੜ੍ਹ, ਲੌਂਗੋਵਾਲ ਅਤੇ ਸੁਨਾਮ ਦੀਆਂ 26 ਮਈ ਨੰੂ ਹੋਣ ਵਾਲੀਆਂ ਚੋਣਾਂ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਵਿਖਾਈ ਦੇ ਰਿਹਾ ਹੈ | ਪੁਲਿਸ ਵੱਲੋਂ ਸੰਬੰਧਿਤ ਨਗਰਾਂ 'ਚ ਗਸ਼ਤ ਲਗਾਤਾਰ ਜਾਰੀ ਹੈ | ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਵੱਲੋਂ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਚੋਣਾਂ ਨਿਰਵਿਘਨ ਅਤੇ ਸ਼ਾਂਤੀ ਪੂਰਨ ਸਿਰੇ ਚੜ੍ਹ ਜਾਣ | ਜ਼ਿਲ੍ਹੇ ਵਿੱਚ 894 ਪੁਲਿਸ ਮੁਲਾਜ਼ਮਾਂ ਨੰੂ ਅਮਨ ਕਾਇਮ ਰੱਖਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ | ਵੱਖ-ਵੱਖ ਪੋਿਲੰਗ ਸਟੇਸ਼ਨਾਂ ਉੱਤੇ 299 ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ ਜਦਕਿ 200 ਪੁਲਿਸ ਕਰਮਚਾਰੀ ਲਗਾਤਾਰ ਗਸ਼ਤ ਉੱਤੇ ਰਹਿਣਗੇ | ਇੱਕ ਸਰਕਾਰੀ ਬੁਲਾਰੇ ਅਨੁਸਾਰ 4 ਅੰਤਰਰਾਜੀ ਨਾਕੇ ਅਤੇ 5 ਅੰਤਰ ਜ਼ਿਲ੍ਹਾ ਨਾਕੇ ਲਗਾਏ ਗਏ ਹਨ ਤਾਂ ਜੋ ਬਾਹਰੀ ਅਨਸਰਾਂ ਨੰੂ ਆਉਣ ਤੋਂ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਧੂਰੀ ਨਗਰ ਕੌਂਸਲ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਮੁੱਖ ਮੰਤਰੀ ਮਾਨ ਦੀ ਝੋਲੀ ਪਾਵਾਂਗੇ- ਚੱਠਾ <br/> ਅਗਲੀ ਖ਼ਬਰ 'ਆਪ', ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਚੋਣ ਪ੍ਰਚਾਰ 'ਚ ਲਗਾਈ ਪੂਰੀ ਤਾਕਤ <br/>
Ad Position 24