21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੈਂਸਰ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-05-2026
ਭਵਾਨੀਗੜ੍ਹ, 24 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਪਿੰਡ ਨਾਗਰੀ ਦੇ ਐਮ ਐਂਡ ਐਮ ਪਬਲਿਕ ਸਕੂਲ ਵਿਖੇ ਵਰਲਡ ਕੈਂਸਰ ਸੋਸਾਇਟੀ ਵਲੋਂ ਐਸ.ਵੀ.ਆਈ ਕਾਰਡ ਅਤੇ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ 400 ਮਰੀਜ਼ਾਂ ਦਾ ਮੁਫ਼ਤ ਚੈੱਕ-ਅੱਪ ਅਤੇ ਟੈਸਟ ਕੀਤੇ ਗਏ | ਕੈਂਪ ਦੀ ਸ਼ੁਰੂਆਤ ਵਰਲਡ ਕੈਂਸਰ ਸੋਸਾਇਟੀ ਪੰਜਾਬ ਚੈਪਟਰ ਦੇ ਡਾਇਰੈਕਟ ਡਾ. ਜਗਜੀਤ ਸਿੰਘ ਧੂਰੀ ਅਤੇ ਸਕੂਲ ਚੇਅਰਮੈਨ ਗੁਰਪ੍ਰੀਤ ਸਿੰਘ ਸੇਠੀ ਨੇ ਕੀਤੀ | ਉਨ੍ਹਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ | ਇਸ ਮੌਕੇ ਕੈਂਸਰ ਦੀ ਬਿਮਾਰੀ ਦੀ ਜਾਂਚ ਕਰਨ ਲਈ ਆਈਆ ਪੰਜ ਮੋਬਾਈਲ ਵੈਨਾਂ ਰਾਹੀ ਮਰੀਜ਼ਾਂ ਦਾ ਚੈੱਕ-ਅੱਪ ਕੀਤਾ ਗਿਆ | ਇਸ ਮੌਕੇ ਬੀ.ਪੀ, ਸ਼ੂਗਰ ਦੀ ਮੁੱਢਲੀ ਜਾਂਚ, ਅੱਖਾਂ ਦਾ ਇਲਾਜ, ਦੰਦਾਂ ਦਾ ਚੈੱਕ ਅੱਪ, ਬੀ.ਐਮ.ਡੀ ਟੈਸਟ ਅਤੇ ਬਲੱਡ ਟੈਸਟ ਕੀਤੇ ਗਏ | ਇਸ ਕੈਂਪ ਦੌਰਾਨ ਅÏਰਤਾਂ ਦੀਆਂ ਛਾਤੀ ਨਾਲ ਸੰਬੰਧਿਤ ਬਿਮਾਰੀਆਂ ਦੇ ਟੈਸਟ ਮੁਫ਼ਤ ਕੀਤੇ ਗਏ | ਇਸ ਮੌਕੇ ਸਕੂਲ ਚੇਅਰਮੈਨ ਗੁਰਪ੍ਰੀਤ ਸਿੰਘ ਸੇਠੀ ਨੇ ਡਾਕਟਰਾਂ ਦੀ ਟੀਮ ਅਤੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਵਿਦਿਅਕ ਸੰਸਥਾਵਾਂ ਅੰਦਰ ਸੈਮੀਨਾਰ ਕਰਵਾਏ ਜਾਣ- ਪ੍ਰੋ. ਗੀਤਾ <br/> ਅਗਲੀ ਖ਼ਬਰ ਢੀਂਡਸਾ ਨੇ ਸਹੀ ਰਾਮ ਗੁਲਾੜੀ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ <br/>
Ad Position 24