21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਥਾਣਾ ਦੇ ਖੇਡ ਮੇਲੇ 'ਤੇ ਲੱਖੀਜੰਗਲ ਲੜਕੀਆਂ ਦੀ ਟੀਮ ਜੇਤੂ

Ad Position 21
No active advertisement
ਅਜੀਤ ਡੈਸਕ 25-05-2026
ਨਥਾਣਾ, 24 ਮਈ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਵਿਖੇ ਖੇਡ ਪ੍ਰਬੰਧਕ ਕਮੇਟੀ ਵਲੋਂ ਪੰਚਾਇਤੀ ਆਗੂਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੜਕੀਆਂ ਅਤੇ ਲੜਕਿਆਂ ਦੇ ਕਬੱਡੀ ਮੁਕਾਬਲਿਆਂ ਲਈ ਖੇਡ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਨਗਰ ਪੰਚਾਇਤ ਨਥਾਣਾ ਦੇ ਸਾਬਕਾ ਪ੍ਰਧਾਨ ਇੰਦਰਵੀਰ ਕੌਰ ਵਲੋਂ ਕੀਤਾ ਗਿਆ¢ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿਚੋਂ ਲੱਖੀਜੰਗਲ ਦੀ ਟੀਮ ਨੇ ਪਹਿਲਾ ਅਤੇ ਕੇ.ਜੀ.ਐਫ ਕਲੱਬ ਢਿਪਾਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ¢ ਲੜਕਿਆਂ ਦੀ ਕਬੱਡੀ ਦੇ ਮੁਕਾਬਲਿਆਂ ਵਿਚੋਂ ਪਿੰਡ ਜੰਡਾਂਵਾਲਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਭੁੱਚੋ ਕਲਾਂ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ¢ ਕੁਮੈਂਟੇਟਰ ਦਰਸ਼ਨ ਸਿੰਘ ਅਤੇ ਗੱਗੂ ਗਿੱਦੜ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਖੇਡ ਮੇਲੇ ਦਾ ਚੰਗਾ ਰੰਗ ਬੰਨਿ੍ਹਆ¢ ਖੇਡ ਮੇਲੇ ਦੀ ਅੰਪਾਇਰਸ਼ਿਪ ਕਬੱਡੀ ਕੋਚ ਬਲਤੇਜ ਸਿੰਘ ਭੁੱਚੋ ਵਲੋਂ ਬਾਖ਼ੂਬੀ ਨਾਲ ਕੀਤੀ ਗਈ¢ ਜੇਤੂ ਟੀਮਾਂ ਲਈ ਇਨਾਮਾਂ ਦੀ ਵੰਡ ਸੀਨੀਅਰ ਯੂਥ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਅਤੇ ਮੁੱਖ ਥਾਣਾ ਅਫ਼ਸਰ ਨਥਾਣਾ ਮੇਜਰ ਸਿੰਘ ਵਲੋਂ ਕੀਤੀ ਗਈ¢ ਇਸ ਮੌਕੇ ਸਾਬਕਾ ਕੌਂਸਲਰ ਸੁਖਮੰਦਰ ਸਿੰਘ, ਰੇਸ਼ਮ ਸਿੰਘ, ਸਿਕੰਦਰ ਸਿੰਘ, ਮਿੱਠੂ ਸਿੰਘ, ਜੀਤ ਸਿੰਘ ਅਤੇ ਬਾਬਾ ਜੀਵਨ ਸਿੰਘ ਕਲੱਬ ਦੇ ਆਗੂਆਂ ਵਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ¢
Ad Position 22
No active advertisement
ਪਿਛਲੀ ਖ਼ਬਰ ਗਿੱਲ ਕਲਾਂ ਪਿੰਡ ਭਾਈਚਾਰਕ ਸਾਂਝ 'ਤੇ ਆਧਾਰਿਤ ਜਲ ਪ੍ਰਬੰਧਨ ਲਈ ਮਾਡਲ ਪਿੰਡ ਵਜੋਂ ਉੱਭਰਿਆ <br/> ਅਗਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਬੱਚਿਆਂ ਨੇ ਜਿੱਤਿਆ ਗੋਲਡ ਮੈਡਲ <br/>
Ad Position 24