22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਿਹਤਮੰਦ ਜੀਵਨ ਵੱਲ ਵਧ ਰਿਹਾ ਮਹਿਮਾ ਸਵਾਈ ਅੰਬੂਜਾ ਸੀਮੈਂਟਸ ਨੇ ਵਾਕਿੰਗ ਗਰੁੱਪਾਂ ਨੂੰ ਦਿੱਤਾ ਉਤਸ਼ਾਹ

Ad Position 21
No active advertisement
ਅਜੀਤ ਡੈਸਕ 25-05-2026
ਮਹਿਮਾ ਸਰਜਾ, 24 ਮਈ (ਬਲਦੇਵ ਸਿੰਘ ਸੰਧੂ)- ਅੰਬੂਜਾ ਸੀਮੈਂਟਸ ਵਲੋਂ ਆਪਣੀ ਸੀ.ਐੱਸ.ਆਰ.ਪਹਿਲ ਤਹਿਤ ਪਿੰਡ ਮਹਿਮਾ ਸਵਾਈ ਵਿਚ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ¢ ਕੰਪਨੀ ਵਲੋਂ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਦੀ ਰੋਕਥਾਮ ਸਬੰਧੀ ਚਲਾਏ ਜਾ ਰਹੇ ਪ੍ਰੋਗਰਾਮ ਅਧੀਨ ਪਿੰਡ ਵਿਚ ਵਾਕਿੰਗ ਗਰੁੱਪ ਬਣਾ ਕੇ ਲੋਕਾਂ ਨੂੰ ਰੋਜ਼ਾਨਾ ਤੁਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ¢ ਟ੍ਰੇਨ ਕੀਤੇ ਸਿਹਤ ਸੇਵਕਾਂ ਅਤੇ ਪੋਸ਼ਣ ਕੇਂਦਰਾਂ ਵਿਚ ਹੋਏ ਜਾਗਰੂਕਤਾ ਸੈਸ਼ਨਾਂ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰਨ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ¢ ਮਹਿਲਾਵਾਂ ਹਰ ਰੋਜ਼ ਇਕੱਠਿਆਂ ਗੁਰੂਘਰ ਤੱਕ ਵਾਕ ਕਰਦੀਆਂ ਹਨ, ਜਦਕਿ ਪੁਰਸ਼ਾਂ ਨੇ ਵੀ ਆਪਣੇ ਵੱਖ-ਵੱਖ ਵਾਕਿੰਗ ਗਰੁੱਪ ਬਣਾਏ ਹਨ¢ ਹੁਣ ਇਸ ਮੁਹਿੰਮ ਵਿਚ ਬੱਚਿਆਂ ਦੀ ਭਾਗੀਦਾਰੀ ਵੀ ਵਧ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ 'ਚ 12 ਹਜ਼ਾਰ ਹੈਕਟੇਅਰ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਮਿੱਥਿਆ ਟੀਚਾ <br/> ਅਗਲੀ ਖ਼ਬਰ ਡਾ. ਰੂਬਲ ਕਨੋਜੀਆ ਅਤੇ ਨਮਨ ਵਿਸ਼ਵ ਸਿਹਤ ਸੰਸਥਾ ਦੇ ਮੰਚ 'ਤੇ ਕਰਨਗੇ ਸ਼ਿਰਕਤ
Ad Position 24