11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਂਗਣਵਾੜੀ ਮੁਲਾਜਮਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ 'ਚ ਕੀਤਾ ਰੋਸ ਮੁਜਾਹਰਾ <br/>

Ad Position 21
No active advertisement
ਅਜੀਤ ਡੈਸਕ 26-05-2026
ਸੰਗਰੂਰ, 25 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜਨਗਣਨਾ ਡਿਊਟੀ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਆਗੂਆਂ ਦੀ ਅਗਵਾਈ ਵਿੱਚ ਇੱਕ ਵਫ਼ਦ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਨੂੰ ਮਿਲਿਆ | ਯੂਨੀਅਨ ਆਗੂ ਮਨਦੀਪ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ 12 ਮਈ ਨੂੰ ਡਿਪਟੀ ਕਮਿਸ਼ਨਰ ਮੈਡਮ ਨੂੰ ਜਨਗਣਨਾ ਡਿਊਟੀ ਸਬੰਧੀ ਮੁਲਾਕਾਤ ਕੀਤੀ ਗਈ ਸੀ | ਜਿਸ ਵਿੱਚ ਉਨ੍ਹਾਂ ਨੇ ਯੂਨੀਅਨ ਨੂੰ ਭਰੋਸਾ ਦਵਾਇਆ ਸੀ ਕਿ ਜਿਨ੍ਹਾਂ ਮੁਲਾਜਮਾਂ ਦੀਆਂ ਮੁਸ਼ਕਲਾਂ ਹਨ ਉਨ੍ਹਾਂ ਦੀ ਡਿਊਟੀ ਕੱਟੀ ਜਾਵੇਗੀ | ਇਸ ਤੋਂ ਬਾਅਦ 13 ਮਈ ਨੂੰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਉਸੇ ਦਿਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਵੀ ਆਪਣੀਆਂ ਨਿੱਜੀ ਸਮੱਸਿਆਵਾਂ ਅਤੇ ਡਿਊਟੀ ਕਰਨ ਵਿੱਚ ਅਸਮਰਥਤਾ ਬਾਰੇ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਸੀ | ਇਸ ਤੋਂ ਬਾਅਦ ਨਾ ਤਾਂ ਜਨਗਣਨਾ ਵਿਭਾਗ ਵੱਲੋਂ ਅਤੇ ਨਾ ਹੀ ਆਈ.ਸੀ.ਡੀ. ਐਸ. ਵਿਭਾਗ ਵੱਲੋਂ ਯੂਨੀਅਨ ਨੂੰ ਕਿਸੇ ਕਿਸਮ ਦੀ ਕੋਈ ਲਿਖਤੀ ਜਾਂ ਮੌਖਿਕ ਜਾਣਕਾਰੀ ਦਿੱਤੀ ਗਈ | ਜਦੋਂ ਮੁਲਾਜਮਾਂ ਨੇ ਨਿੱਜੀ ਤੌਰ 'ਤੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਆਂਗਣਵਾੜੀ ਮੁਲਾਜਮਾਂ ਦੀ ਜਗ੍ਹਾ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾਈ ਜਾ ਚੁੱਕੀ ਹੈ ਪਰ ਅਜੇ ਤੱਕ ਯੂਨੀਅਨ ਨੂੰ ਕੋਈ ਵੀ ਲਿਖਤੀ ਪੱਤਰ ਪ੍ਰਾਪਤ ਨਹੀਂ ਹੋਇਆ ਜਿਸ ਵਿੱਚ ਇਹ ਦਰਸਾਇਆ ਗਿਆ ਹੋਵੇ ਕਿ ਉਹ ਡਿਊਟੀ 'ਤੇ ਹਾਜ਼ਰ ਕਿਉਂ ਨਹੀਂ ਹੋਏ ਜਾਂ ਆਂਗਣਵਾੜੀ ਮੁਲਾਜਮਾਂ ਦੀ ਡਿਊਟੀ ਕੱਟੀ ਗਈ ਜਾਂ ਨਹੀਂ ਕੱਟੀ ਗਈ | ਜਨਗਣਨਾ ਦੀ ਡਿਊਟੀ ਬਹੁਤ ਹੀ ਜ਼ਿੰਮੇਵਾਰੀ ਵਾਲੀ ਡਿਊਟੀ ਹੈ ਪਰੰਤੂ ਵਿਭਾਗੀ ਡਿਊਟੀ, ਮਾਵਾਂ ਦੀਆਂ ਸਤਿਕਾਰਯੋਗ ਯੋਜਨਾ ਅਤੇ ਪਰਿਵਾਰਕ ਕਾਰਨਾਂ ਕਰ ਕੇ ਆਂਗਣਵਾੜੀ ਮੁਲਾਜਮ ਇਹ ਡਿਊਟੀ ਕਰਨ ਵਿੱਚ ਅਸਮਰਥ ਹਨ | ਆਗੂਆਂ ਨੇ ਕਿਹਾ ਕਿ ਜਨਗਣਨਾ ਦੇ ਕੰਮ ਲਈ ਮੋਬਾਇਲ ਅਤੇ ਇੰਟਰਨੈੱਟ ਦੀ ਲੋੜ ਹੁੰਦੀ ਹੈ ਪਰ ਸਰਕਾਰ ਜਾਂ ਵਿਭਾਗ ਵੱਲੋਂ ਉਨ੍ਹਾਂ ਨੂੰ ਮੋਬਾਇਲ ਫ਼ੋਨ ਉਪਲਬਧ ਨਹੀਂ ਕਰਵਾਏ ਗਏ | ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਡਿਊਟੀ ਲਈ ਮਜਬੂਰ ਨਾ ਕੀਤਾ ਜਾਵੇ, ਸਿਰਫ਼ ਉਨ੍ਹਾਂ ਦੀ ਹੀ ਡਿਊਟੀ ਲਗਾਈ ਜਾਵੇ ਜੋ ਸਵੈ ਇੱਛਾ ਨਾਲ ਕੰਮ ਕਰਨਾ ਚਾਹੁੰਦੀਆਂ ਹਨ | ਇਸ ਮੌਕੇ ਹਰਪਾਲ ਕੌਰ ਸੰਗਰੂਰ ਜੈਨਬ ਪ੍ਰਵੀਨ, ਹਰਪਾਲ ਕੌਰ ਅੰਧੇੜੀ, ਰਾਜ ਕੌਰ ਖੇੜੀ ਅਤੇ ਵੀਰਪਾਲ ਕੌਰ ਸੰਗਰੂਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰ ਗਰੋਹ ਚੋਰੀ ਦੇ 3 ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ 2 ਜੂਨ ਨੂੰ <br/>
Ad Position 24