ਭਵਾਨੀਗੜ੍ਹ, 25 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਵੋਟਰ ਆਪਣੇ ਵਾਰਡ ਦੇ ਵਿਕਾਸ ਅਤੇ ਉੱਨਤੀ ਲਈ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ | ਖੰਨਾ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਪਿਛਲੀਆਂ ਸਰਕਾਰਾਂ ਦੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹੋਏ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣਗੇ | ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ, ਕਪਿਲ ਗਰਗ, ਰੁਪਿੰਦਰ ਸਿੰਘ ਹੈਪੀ ਰੰਧਾਵਾ, ਗੋਲਡੀ ਤੂਰ, ਗੀਤਾ ਸ਼ਰਮਾ, ਸੁਦਰਸ਼ਨ ਸਾਲਦੀ, ਮੰਗਲ ਸ਼ਰਮਾ, ਸਰੀਨਾ ਰਾਣੀ, ਸ਼ਿੰਦਰਪਾਲ ਸਿੰਘ, ਵਿਕਰਮ ਤੂਰ, ਪਰਮਜੀਤ ਕੌਰ ਵਿਰਕ, ਮੰਜੁਲਾ ਸ਼ਰਮਾ, ਇਕਬਾਲਜੀਤ ਸਿੰਘ ਪੂਨੀਆ, ਗੁਰਦੇਵ ਗਰਗ, ਨਰਿੰਦਰ ਸ਼ੈਲੀ, ਸੁਸ਼ਾਂਤ ਗਰਗ, ਧਰਮਿੰਦਰ ਸਿੰਘ ਦੁੱਲਟ, ਅਤੁੱਲ ਸਾਹਨੀ, ਦੀਪ ਸਿੰਘ ਪੂਨੀਆ ਕਲੌਨੀ, ਵਿਜੈ ਢੀਂਗਰਾ, ਨਰੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਆਗੂ ਹਾਜ਼ਰ ਸਨ |