13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫੱਲੇਵਾਲ ਸਕੂਲ ਵਿਖੇ ਬੱਚਿਆਂ ਲਈ ਪੂਲ ਪਾਰਟੀ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 26-05-2026
ਅਹਿਮਦਗੜ੍ਹ, 25 ਮਈ (ਸੁਖਜੀਤ ਸਿੰਘ ਖੇੜਾ) - ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਫੱਲੇਵਾਲ ਖੁਰਦ ਵਲੋਂ ਨਰਸਰੀ ਤੋਂ ਤੀਜੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਕੈਂਪਸ ਵਿਚ ਰੰਗਾਰੰਗ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਤੰਦਰੁਸਤੀ ਭਰੀਆਂ ਗਤੀਵਿਧੀਆਂ ਨਾਲ ਜੋੜਨਾ ਸੀ | ਪੂਲ ਪਾਰਟੀ ਦੌਰਾਨ ਬੱਚਿਆਂ ਵਿਚ ਬੇਹੱਦ ਉਤਸ਼ਾਹ ਅਤੇ ਖ਼ੁਸ਼ੀ ਦੇਖਣ ਨੂੰ ਮਿਲੀ | ਇਸ ਮੌਕੇ ਸਕੂਲ ਕੈਂਪਸ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਬੱਚਿਆਂ ਲਈ ਸੁਰੱਖਿਅਤ ਅਤੇ ਸਾਫ਼-ਸੁਥਰੇ ਪੂਲ ਦੀ ਵਿਵਸਥਾ ਕੀਤੀ ਗਈ, ਜਿੱਥੇ ਉਨ੍ਹਾਂ ਨੇ ਪਾਣੀ ਵਿਚ ਖੇਡਾਂ, ਮਸਤੀ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ | ਬੱਚਿਆਂ ਨੇ ਡਾਂਸ, ਗਰੁੱਪ ਗੇਮਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲਿਆ | ਅਧਿਆਪਕਾਂ ਨੇ ਵੀ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ, ਡਾਇਰੈਕਟਰ ਮੈਡਮ ਸ੍ਰੀਮਤੀ ਰਮਨਪ੍ਰੀਤ ਕੌਰ ਵਾਲੀਆ ਅਤੇ ਪਿ੍ੰਸੀਪਲ ਸ੍ਰੀਮਤੀ ਦਲਜੀਤ ਕੌਰ ਅÏਲਖ ਨੇ ਬੱਚਿਆਂ ਨਾਲ ਸਮਾਂ ਬਿਤਾਇਆ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਕੂਲ ਵਲੋਂ ਕਰਵਾਏ ਗਏ ਇਸ ਸੁੰਦਰ ਉਪਰਾਲੇ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੱਕ ਪੁੱਜੀ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਵਲੋਂ ਸਬ ਡਵੀਜ਼ਨ ਭਾਈਰੂਪਾ ਅੱਗੇ ਰੋਸ ਪ੍ਰਦਰਸ਼ਨ <br/>
Ad Position 24