13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਿੱਲੀ ਵਿਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੱਕ ਪੁੱਜੀ

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਇੰਨੀ ਗਰਮੀ ਪੈ ਰਹੀ ਹੈ, ਜਿਸ ਤਰ੍ਹਾਂ ਕਿ ਅੱਗ ਬਰਸ ਰਹੀ ਹੋਵੇ | ਸੜਕਾਂ ਦੇ ਵਿਚੋਂ ਗਰਮਾਇਸ਼ ਨਿਕਲ ਰਹੀ ਹੈ, ਲੂ ਤੇ ਤਪਸ਼ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ | ਗਰਮੀ ਤੋਂ ਬਚਣ ਦੇ ਲਈ ਘਰਾਂ, ਦਫ਼ਤਰਾਂ, ਫੈਕਟਰੀਆਂ ਅਤੇ ਹੋਰ ਥਾਵਾਂ 'ਤੇ ਏ. ਸੀ. ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ | ਦਿੱਲੀ ਦੇ ਵਿਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਵੀ ਉੱਪਰ ਪੁੱਜ ਗਈ ਹੈ ਅਤੇ ਪਾਰਾ 45 ਡਿਗਰੀ ਸੈਲੀਅਸ ਤੋਂ ਉੱਪਰ ਹੋਣ ਅਤੇ ਗਰਮ ਰਾਤਾਂ ਦੇ ਕਾਰਨ ਬਿਜਲੀ ਦੀ ਖਪਤ ਵਧ ਰਹੀ ਹੈ | ਓਧਰ ਇਸ ਗਰਮੀ ਦੇ ਵਿਚ ਦਿੱਲੀ ਦੀ ਟ੍ਰੈਫਿਕ ਸਥਿਤੀ ਨੂੰ ਕੰਟਰੋਲ ਕਰਨ ਵਾਲੀ ਟ੍ਰੈਫਿਕ ਪੁਲਿਸ ਨੂੰ ਗਰਮੀ ਦੇ ਵਿਚ ਸੜਕਾਂ 'ਤੇ ਖੜ੍ਹੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ | ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕੁਝ ਇਲਾਕਿਆਂ ਦੇ ਵਿਚ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੂੰ ਏ. ਸੀ. ਵਾਲੇ ਹੈਲਮੇਟ ਦਿੱਤੇ ਹਨ ਅਤੇ ਨਾਲ ਹੀ ਛੋਟੇ ਬਿਜਲੀ ਦੇ ਪੱਖੇ ਵੀ ਦਿੱਤੇ ਹਨ ਤਾਂ ਜੋ ਇਹ ਲੋਕ ਵੀ ਗਰਮੀ ਤੋਂ ਬਚਣ | ਇਸ ਤੋਂ ਇਲਾਵਾ ਇਨ੍ਹਾਂ ਜਵਾਨਾਂ ਨੂੰ ਘੋਲ ਵੀ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਫੱਲੇਵਾਲ ਸਕੂਲ ਵਿਖੇ ਬੱਚਿਆਂ ਲਈ ਪੂਲ ਪਾਰਟੀ ਦਾ ਆਯੋਜਨ <br/>
Ad Position 24