ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਤੇ ਮਿਡਲ ਸਕੂਲ ਖਾਈ ਦਾ ਅਚਨਚੇਤ ਨਿਰੀਖਣ
ਰਤੀਆ, 12 ਅਕਤੂਬਰ (ਬੇਅੰਤ ਕੌਰ ਮੰਡੇਰ)- ਐਸ. ਡੀ.
ਰਤੀਆ, 12 ਅਕਤੂਬਰ (ਬੇਅੰਤ ਕੌਰ ਮੰਡੇਰ)- ਐਸ. ਡੀ. ਐਮ. ਸੁਰਿੰਦਰ ਸਿੰਘ ਨੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਤੇ ਮਿਡਲ ਸਕੂਲ ਖਾਈ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਹੋਸਟਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕਲਾਸ ਰੂਮਾਂ ਵਿਚ ਵਿਦਿਆਰਥੀਆਂ ਤੋਂ ਪੜ੍ਹਾਏ ਜਾ ਰਹੇ ਪਾਠਕ੍ਰਮ, ਵਿੱਦਿਅਕ ਗਤੀਵਿਧੀਆਂ ਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਕੂਲ ’ਚ ਮੈਦਾਨ ’ਚ ਬੂਟੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਸੁਰਿੰਦਰ ਸਿੰਘ ਨੇ ਕਿਹਾ ਕਿ ਜ਼ਿੰਦਗੀ ’ਚ ਸਫਲਤਾ ਪ੍ਰਾਪਤ ਕਰਨ ਲਈ ਸਪਸ਼ਟ ਟੀਚੇ, ਸਖ਼ਤ ਮਿਹਨਤ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਬਹੁਤ ਜ਼ਰੂਰੀ ਹਨ। ਕੁੜੀਆਂ ਨੂੰ ਆਪਣੇ ਭਵਿੱਖ ਦੀ ਯੋਜਨਾ ਹੁਣ ਤੋਂ ਹੀ ਬਣਾਉਣੀ ਚਾਹੀਦੀ ਹੈ। ਐਸ.ਡੀ.ਐਮ. ਨੇ ਸਕੂਲ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਕਰੀਅਰ ਕਾਉਂਸਲਿੰਗ ਰਾਹੀਂ ਲੜਕੀਆਂ ਨੂੰ ਵੱਖ-ਵੱਖ ਵਿੱਦਿਅਕ ਕੋਰਸਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਸਕਾਲਰਸ਼ਿਪਾਂ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਨਿਯਮਿਤ ਤੌਰ ’ਤੇ ਜਾਣਕਾਰੀ ਪ੍ਰਦਾਨ ਕਰਨ। ਐਸ.ਡੀ.ਐਮ. ਨੇ ਹੋਸਟਲ ’ਚ ਉਪਲਬਧ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ ਜਿਸ ’ਚ ਸਫ਼ਾਈ, ਭੋਜਨ, ਪੀਣ ਵਾਲਾ ਪਾਣੀ ਤੇ ਵਿਦਿਆਰਥੀਆਂ ਦੀਆਂ ਹੋਰ ਜ਼ਰੂਰਤਾਂ ਸ਼ਾਮਲ ਹਨ। ਇਸ ਮੌਕੇ ਪ੍ਰਿੰਸੀਪਲ ਅਵਨੀਸ਼ ਗਰਗ, ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ, ਲੈਕਚਰਾਰ ਚਰਨਜੀਤ ਸਿੰਘ, ਕੰਵਰਜੀਤ ਸਿੰਘ, ਬਨਵਾਰੀ ਲਾਲ, ਮੁਕੇਸ਼ ਕੁਮਾਰ, ਗੁਲਜਿੰਦਰ ਸਿੰਘ, ਸੋਨੂੰ ਗਰਗ, ਘਨਸ਼ਿਆਮ, ਸੁਨੀਤਾ ਮੋਂਗਾ, ਸ਼ੀਨੂੰ ਰਾਣੀ, ਸਰਿਤਾ ਰਾਣੀ, ਸੀਮਾਵੰਤੀ, ਨੀਸ਼ੂ ਰਾਣੀ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।