27 ਨੂੰ ਗੋਵਿੰਦਪੁਰਾ (ਸੀਵਨ) ਵਿਖੇ ਰਾਜਪਾਲ ਦੇ ਆਉਣ ਦੇ ਪ੍ਰੋਗਰਾਮ ਨੂੰ ਲੈ ਕੇ ਸੱਦਾ ਪ੍ਰਕਿਰਿਆ ਸ਼ੁਰੂ-ਗੱਜਣ ਸਿੰਘ ਗੋਵਿੰਦਪੁਰਾ
ਗੂਹਲਾ ਚੀਕਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਨੇ 27 ਅਕਤੂਬਰ, 2026 ਨੂੰ ਡੇਰਾ ਕਿਸ਼ਨੇ ਵਾਲੀ ਖੂਈ ਗੋਵਿੰਦਪੁਰਾ (ਸੀਵਨ) ਵਿਖੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਦੇ ਆਉਣ ਨੂੰ ਲੈ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਜਨਤਾ ਨੂੰ ਹਾਰਦਿਕ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ। ਫਾਊਂਡੇਸ਼ਨ ਦੇ ਚੇਅਰਮੈਨ ਗੱਜਣ ਸਿੰਘ ਗੋਵਿੰਦਪੁਰਾ ਨੇ ਕਿਹਾ ਕਿ ਇਸ ਮੌਕੇ ਮੁੱਖ ਮਹਿਮਾਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਸ਼ਹੀਦ ਊਧਮ ਸਿੰਘ ਚੌਕ ਦਾ ਨੀਂਹ ਪੱਥਰ ਰੱਖਣਗੇ।
ਅਜੀਤ ਡੈਸਕ
13-10-2026