12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੁਰਗਾ ਮੰਦਰ ਵਿਖੇ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਕਾਲਾਂਵਾਲੀ/ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਨਿਗਰਾਨੀ ਹੇਠ ਸ਼੍ਰੀ ਦੁਰਗਾ ਮੰਦਰ ਵਿਖੇ ਦੇਵੀ ਦੁਰਗਾ ਦਾ ਪਹਿਲਾ ਨਵਰਾਤਾ ਮਨਾਇਆ ਗਿਆ। ਸਮਾਜ ਸੇਵਕ ਚਰਨਦਾਸ ਚੰਨੀ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 13-10-2026
ਕਾਲਾਂਵਾਲੀ/ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਨਿਗਰਾਨੀ ਹੇਠ ਸ਼੍ਰੀ ਦੁਰਗਾ ਮੰਦਰ ਵਿਖੇ ਦੇਵੀ ਦੁਰਗਾ ਦਾ ਪਹਿਲਾ ਨਵਰਾਤਾ ਮਨਾਇਆ ਗਿਆ। ਸਮਾਜ ਸੇਵਕ ਚਰਨਦਾਸ ਚੰਨੀ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੇਵੀ ਦੁਰਗਾ ਦੀ ਆਰਤੀ ਕੀਤੀ ਗਈ ਤੇ ਕੰਨਿਆ ਪੂਜਨ ਕੀਤਾ ਗਿਆ। ਮੰਦਰ ਦੇ ਪੁਜਾਰੀ ਸ਼ੰਮੀ ਸ਼ਰਮਾ ਤੇ ਪੰਡਿਤ ਵਰਿੰਦਰ ਸ਼ਰਮਾ ਨੇ ਜਾਪ ਰਸਮ ਕੀਤੀ। ਆਰਤੀ ਦੌਰਾਨ ਮੰਦਰ ਦੀ ਭਜਨ ਮੰਡਲੀ ਨੇ ਦੇਵੀ ਦੀ ਉਸਤਤ ਵਿੱਚ ਸੁੰਦਰ ਭਜਨ ਗਾਏ। ਸ਼੍ਰੀ ਪ੍ਰਾਚੀਨ ਦੁਰਗਾ ਮੰਦਰ ਕਮੇਟੀ ਦੇ ਮੈਂਬਰ ਪਵਨ ਬਾਗੜੀ, ਵਿੱਕੀ ਬਾਂਸਲ ਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਹਮੇਸ਼ਾ ਵਾਂਗ ਇਸ ਤਿਉਹਾਰ ਨੂੰ ਮਨਾਉਣ ਲਈ ਹਰ ਰਾਤ ਦੇਵੀ ਦੁਰਗਾ ਦੀ ਉਸਤਤ ਗਾਈ ਜਾਵੇਗੀ। ਇਸ ਮੌਕੇ ਕ੍ਰਿਸ਼ਨ ਗਰਗ ਪੱਕੇ ਵਾਲਾ, ਚਰਨਦਾਸ ਚੰਨੀ, ਰਾਜਬੀਰ ਸਿੰਘ, ਮਨੀਸ਼ ਗੋਇਲ, ਰਿੰਕੂ ਗਰਗ, ਵਿੱਕੀ ਬਾਂਸਲ, ਸੋਨੂੰ ਗਰਗ, ਚਿੰਟੂ ਬਾਂਸਲ, ਸੋਮਦਤ ਸ਼ਰਮਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਤੇ ਮਿਡਲ ਸਕੂਲ ਖਾਈ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਮੀਟਿੰਗ ਕੀਤੀ
Ad Position 24