ਮਹਾਰਾਜਾ ਅਗਰਸੈਨ ਜੈਅੰਤੀ ਨਾਰਾਇਣਗੜ੍ਹ ਵਿਖੇ ਧੂਮਧਾਮ ਨਾਲ ਮਨਾਈ
ਨਾਰਾਇਣਗੜ੍ਹ, 12 ਅਕਤੂਬਰ (ਪੀ ਸਿੰਘ)- ਮਹਾਰਾਜਾ ਅਗਰਸੈਨ ਦੀ ਜਨਮ ਵਰ੍ਹੇਗੰਢ ਨਾਰਾਇਣਗੜ੍ਹ ਦੇ ਮਹਾਰਾਜਾ ਅਗਰਸੈਨ ਭਵਨ ਵਿਖੇ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਵਿਚ ਹਰਿਆਣਾ ਦੇ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਸਾਬਕਾ ਵਿਧਾਇਕ ਡਾ.
ਨਾਰਾਇਣਗੜ੍ਹ, 12 ਅਕਤੂਬਰ (ਪੀ ਸਿੰਘ)- ਮਹਾਰਾਜਾ ਅਗਰਸੈਨ ਦੀ ਜਨਮ ਵਰ੍ਹੇਗੰਢ ਨਾਰਾਇਣਗੜ੍ਹ ਦੇ ਮਹਾਰਾਜਾ ਅਗਰਸੈਨ ਭਵਨ ਵਿਖੇ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਵਿਚ ਹਰਿਆਣਾ ਦੇ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਸਾਬਕਾ ਵਿਧਾਇਕ ਡਾ. ਪਵਨ ਸੈਣੀ ਤੇ ਪੰਚਕੂਲਾ ਦੇ ਸਮਾਜ ਸੇਵਕ ਤੇ ਉਦਯੋਗਪਤੀ ਸੰਜੇ ਰੁੰਗਟਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਗਾਇਨ ਤੇ ਮਹਾਰਾਜਾ ਅਗਰਸੈਨ ਦੀ ਤਸਵੀਰ ਦੇ ਸਾਹਮਣੇ ਦੀਪ ਜਗਾ ਕੇ ਹੋਈ। ਇਸ ਮੌਕੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਕੈਬਨਿਟ ਮੰਤਰੀ ਵਿਪੁਲ ਗੋਇਲ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਸਮਾਰੋਹ ਵਿਚ ਹਰਿਆਣਾ ਗਊ ਸੇਵਾ ਆਯੋਗ ਦੇ ਉਪ ਪ੍ਰਧਾਨ ਸੁਮਨ ਗੁਪਤਾ, ਵਪਾਰੀ ਕਲਿਆਣ ਬੋਰਡ ਦੇ ਉਪ ਪ੍ਰਧਾਨ ਰਾਕੇਸ਼ ਬਿੰਦਲ, ਮਾਰਕੀਟ ਕਮੇਟੀ ਸ਼ਹਿਜ਼ਾਦਪੁਰ ਦੇ ਚੇਅਰਮੈਨ ਗੋਪਾਲ ਮਿੱਤਲ, ਮਾਰਕੀਟ ਕਮੇਟੀ ਨਰਾਇਣਗੜ੍ਹ ਦੇ ਉਪ ਪ੍ਰਧਾਨ ਭੂਸ਼ਣ ਅਗਰਵਾਲ ਅਤੇ ਨਗਰਪਾਲਿਕਾ ਦੀ ਉਪ ਚੇਅਰਪਰਸਨ ਆਇਨਾ ਗੁਪਤਾ ਸਮੇਤ ਕਈ ਪਤਵੰਤੇ ਹਾਜ਼ਰ ਸਨ। ਪ੍ਰਧਾਨ ਸੁਨੀਲ ਅਗਰਵਾਲ ਤੇ ਕਾਰਜਕਾਰੀ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਮਹਾਰਾਜਾ ਅਗਰਸੈਨ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਐਲਾਨ ਕੀਤਾ ਕਿ ਉਹ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁੱਡਾ) ਸੈਕਟਰ ਵਿਚ ਬਣਾਏ ਜਾਣ ਵਾਲੇ ਕਮਿਊਨਿਟੀ ਹਾਲ ਦਾ ਨਾਮ ਮਹਾਰਾਜਾ ਅਗਰਸੈਨ ਦੇ ਨਾਮ ‘ਤੇ ਰੱਖਣ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਦੇਣਗੇ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਇਸ ਦੇ ਨਿਰਮਾਣ ਲਈ ਫੰਡ ਮੁਹੱਈਆ ਕਰਵਾਉਣਗੇ। ਉਹ ਨਾਰਾਇਣਗੜ੍ਹ ਦੇ ਮਹਾਰਾਜਾ ਅਗਰਸੈਨ ਭਵਨ ਵਿਖੇ ਹਾਲ ਨੂੰ ਏਅਰ-ਕੰਡੀਸ਼ਨਡ ਹਾਲ ਵਿਚ ਬਦਲਣ ਦੀ ਲਾਗਤ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਨਗੇ। ਇਸ ਮੌਕੇ ਸੰਜੀਵ ਅਗਰਵਾਲ ਨੇ ਨਾਰਾਇਣਗੜ੍ਹ ਵਿਚ ਅਗਰਵਾਲ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅਨਿਲ ਗੁਪਤਾ ਨੇ ਮਹਾਰਾਜਾ ਅਗਰਸੈਨ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਸੁਰੇਸ਼ ਗੋਇਲ ਅਤੇ ਲਵਿਸ਼ ਗੁਪਤਾ ਨੇ ਕੀਤਾ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਅਨਿਲ ਗੁਪਤਾ, ਖਜ਼ਾਨਚੀ ਰਾਜੀਵ ਗੁਪਤਾ, ਸਰਪ੍ਰਸਤ ਸੰਜੀਵ ਅਗਰਵਾਲ, ਬਲਜਿੰਦਰ ਗੁਪਤਾ, ਸੁਰੇਸ਼ ਗੋਇਲ, ਅਜੈ ਗਰਗ, ਲਵੇਕੇਸ਼ ਅਗਰਵਾਲ, ਮੋਹਿਤ ਅਗਰਵਾਲ, ਭੁਪਿੰਦਰ ਅਗਰਵਾਲ, ਡਾ. ਵਿਸ਼ਾਲ, ਜੈ ਪ੍ਰਕਾਸ਼, ਸ਼ਿਆਮ ਲਾਲ ਕੰਸਲ ਵਿਸ਼ਵਬੰਧੂ, ਡਾ ਰਾਜਿੰਦਰ ਤਾਇਲ, ਐਡਵੋਕੇਟ ਸੰਜੇ ਅਗਰਵਾਲ, ਮੋਹਿਤ ਗੁਪਤਾ, ਦੇਸ਼ਬੰਧੂ ਜਿੰਦਲ, ਨਰਿੰਦਰ ਗੁਪਤਾ, ਸੁਸ਼ੀਲ ਅਗਰਵਾਲ, ਡਾ: ਸੁਸ਼ੀਲ ਸਿੰਘਲ, ਧਰਮਿੰਦਰ ਗੁਪਤਾ, ਕੌਂਸਲਰ ਪ੍ਰਦੀਪ ਗੋਇਲ, ਕੌਂਸਲਰ ਮਨੀਸ਼ ਅਗਰਵਾਲ, ਮੋਹਨ ਬਾਂਸਲ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿਚ ਐੱਸ.ਡੀ. ਸਕੂਲ ਦੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।