10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਿਵਿਆਂਗ ਦੀ ਵੋਟ ਉਸ ਦੇ ਸਾਹਮਣੇ ਹੀ ਕੋਈ ਹੋਰ ਨੌਜਵਾਨ ਪਾ ਕੇ ਫਰਾਰ <br/>

Ad Position 21
No active advertisement
ਅਜੀਤ ਡੈਸਕ 27-05-2026
ਸੁਨਾਮ ਊਧਮ ਸਿੰਘ ਵਾਲਾ, 26 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ 8 ਨੰਬਰ ਵਾਰਡ ਦੇ ਪੋਲਿੰਗ ਸਟੇਸ਼ਨ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਇਕ ਦਿਵਿਆਂਗ ਵਿਅਕਤੀ ਦੀ ਵੋਟ ਉਸਦੇ ਸਾਹਮਣੇ ਹੀ ਕੋਈ ਹੋਰ ਅਨਜਾਣ ਨੌਜਵਾਨ ਪਾ ਕੇ ਫਰਾਰ ਹੋ ਗਿਆ | ਉਕਤ ਦਿਵਿਆਂਗ ਵੋਟਰ ਰਾਜੇਸ਼ ਕੁਮਾਰ ਗੇਰਾ ਨੇ ਦੱਸਿਆ ਕਿ ਇਕ ਵਜੇ ਦੇ ਕਰੀਬ ਉਹ ਸਰਕਾਰੀ ਸਕੂਲ ( ਲੜਕੇ) 'ਚ ਬਣੇ ਬੂਥ ਨੰਬਰ 18 'ਤੇ ਆਪਣੇ ਟ੍ਰਾਈਸਾਈਕਲ ਰਾਹੀ ਵੋਟ ਪਾਉਣ ਗਿਆ ਸੀ | ਪੋਲਿੰਗ ਪਾਰਟੀ ਵਲੋ ਸਨਾਖਤ ਕਰਨ ਉਪਰੰਤ ਮੇਰੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਵੀ ਲਗਾ ਦਿੱਤਾ, ਪਰ ਜਦੋਂ ਮੈਂ ਬੈਲਟ ਪੇਪਰ ਮੰਗਿਆ ਤਾਂ ਮੇਰੇ ਸਾਹਮਣੇ ਹੀ ਇਕ ਨੌਜਵਾਨ ਨੇ ਮੇਰੀ ਵੋਟ ਪਾ ਦਿੱਤੀ | ਮੈਂ ਉਸ ਨੌਜਵਾਨ ਨੂੰ ਪੁੱਛਿਆ ਕੀ ਤੂੰ ਕੌਣ ਹੈ ਅਤੇ ਮੇਰੀ ਵੋਟ ਕਿਉਂ ਪਾਈ ਹੈ, ਜਦੋਂ ਮੈਂ ਰੌਲਾ ਪਾਇਆ ਤਾਂ ਉਹ ਨੌਜਵਾਨ ਉੱਥੋਂ ਫਰਾਰ ਹੋ ਗਿਆ | ਰਾਜੇਸ਼ ਕੁਮਾਰ ਨੇ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੋਲਿੰਗ ਏਜੰਟਾਂ ਨੂੰ ਬਾਹਰ ਕੱਢਣਾ ਅਮਨ ਅਰੋੜਾ ਦੀ ਬੌਖਲਾਹਟ ਦਾ ਨਤੀਜਾ - ਵਿਨਰਜੀਤ ਗੋਲਡੀ <br/> ਅਗਲੀ ਖ਼ਬਰ ਦੋ ਵਾਰਡਾਂ 'ਚ ਧੱਕਾ-ਮੁੱਕੀ ਤੋਂ ਇਲਾਵਾ ਅਹਿਮਦਗੜ੍ਹ ਦੇ 17 ਵਾਰਡਾਂ 'ਚ ਵੋਟਾਂ ਅਮਨ ਅਮਾਨ ਨਾਲ ਪਈਆਂ <br/>
Ad Position 24