ਭਵਾਨੀਗੜ੍ਹ ਦੇ 15 ਵਾਰਡਾਂ ਦੇ 23 ਬੂਥਾਂ 'ਤੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜਿ੍ਹਆ ਨੇਪਰੇ <br/>
ਅਜੀਤ ਡੈਸਕ
27-05-2026
ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਵੋਟਰ ਨਾ ਖ਼ੁਸ਼-
ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਦੇਖਿਆ ਕਿ ਵੋਟਰ ਅੱਤ ਦੀ ਗਰਮੀ ਅਤੇ ਪੈ ਰਹੀ ਧੁੱਪ ਵਿਚ ਆਪਣੀ ਵੋਟ ਪਾ ਰਹੇ ਸਨ, ਪ੍ਰਸ਼ਾਸਨ ਵੱਲੋਂ ਭਾਵੇਂ ਵੋਟਰਾਂ ਲਈ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਪਰ ਕਈ ਬੂਥਾਂ 'ਤੇ ਛਾਂ ਅਤੇ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇੱਕ ਲੜਕੀ ਜੋ ਵੋਟ ਪਾਉਣ ਆਈ ਅੱਤ ਦੀ ਗਰਮੀ ਵਿਚ ਡਿਗ ਗਈ, ਜਿਸ ਨੂੰ ਮੌਕੇ ਤੋਂ ਹਸਪਤਾਲ ਲਿਜਾਣਾ ਪਿਆ |
ਸਿੰਗਲਾ 'ਤੇ ਬਰਸੀ ਭਰਾਜ
ਵਾਰਡ ਨੰਬਰ 13 ਦੇ ਬੂਥ 'ਤੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਕਾਂਗਰਸ ਦੇ ਪੋਿਲੰਗ ਏਜੰਟ, ਜਿਸ ਨੂੰ ਜਾਣਕਾਰੀ ਅਨੁਸਾਰ ਪ੍ਰਜ਼ਾਈਡਿੰਗ ਅਫ਼ਸਰ ਨੇ ਮੋਬਾਈਲ ਨਾਲ ਲਿਜਾਣ ਕਾਰਨ ਬੂਥ ਤੋਂ ਬਾਹਰ ਕੱਢ ਦਿੱਤਾ ਸੀ, ਨੂੰ ਵਾਪਸ ਭੇਜਣ ਲਈ ਬੂਥ ਦੇ ਅੰਦਰ ਚਲੇ ਗਏ, ਜਿਸ ਦਾ ਪਤਾ ਲੱਗਦਿਆਂ ਮੌਕੇ 'ਤੇ ਪਹੁੰਚੀ ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ 'ਤੇ ਭੜਕਦਿਆਂ ਬੂਥ ਅੰਦਰ ਜਾਣ ਦਾ ਵਿਰੋਧ ਕਰਨ ਲੱਗੀ, ਇਸੇ ਦੌਰਾਨ ਕਾਂਗਰਸ ਦੇ ਮੌਕੇ 'ਤੇ ਖੜੇ ਆਗੂਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਇਸੇ ਦੌਰਾਨ ਅਰਵਿੰਦ ਖੰਨਾ ਨੇ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਿਧਾਇਕਾ ਭਰਾਜ ਅਤੇ ਸਿੰਗਲਾ ਨਾਲ ਗੱਲਬਾਤ ਕੀਤੀ | ਮੌਕੇ 'ਤੇ ਪਹੁੰਚੇ ਡੀ.ਐਸ.ਪੀ ਸਤਨਾਮ ਸਿੰਘ ਅਤੇ ਬਲਵੀਰ ਸਿੰਘ ਭਾਰੀ ਫੋਰਸ ਨਾਲ ਉਥੇ ਪਹੁੰਚੇ, ਜਿਨ੍ਹਾਂ ਸਾਰਿਆਂ ਨੂੰ ਬੜੀ ਸੂਝ ਬੂਝ ਨਾਲ ਮੌਕੇ ਤੋਂ ਭੇਜ ਕੇ ਮਾਹੌਲ ਸ਼ਾਂਤ ਕਰਵਾਇਆ |
ਕੀ ਕਹਿੰਦੇ ਨੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ
ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਦਾ ਏਜੰਟ ਬੂਥ ਤੋਂ ਬਾਹਰ ਕੱਢ ਦੇਣ ਕਾਰਨ ਉਹ ਵਾਪਸ ਉਸ ਨੂੰ ਡਿਊਟੀ 'ਤੇ ਪਹੰੁਚਾਉਣ ਲਈ ਬੂਥ 'ਤੇ ਗਏ ਸੀ, ਗੱਲਬਾਤ ਕਰਕੇ ਤੁਰੰਤ ਵਾਪਸ ਆ ਗਏ ਸਨ |
ਕੀ ਕਹਿੰਦੇ ਨੇ ਵਿਧਾਇਕਾ ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਸਵੇਰੇ ਤੋਂ ਹੀ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ, ਪਰ ਕਿਸੇ ਵੀ ਬੂਥ ਦੇ ਅੰਦਰ ਨਹੀਂ ਗਏ | ਉਨ੍ਹਾਂ ਸਾਬਕਾ ਕੈਬਨਿਟ ਮੰਤਰੀ'ਤੇ ਦੋਸ਼ ਲਗਾਇਆ ਕਿ ਪਹਿਲਾਂ ਤੋਂ ਇਹ ਚੋਣਾਂ ਵਿਚ ਧੱਕੇਸ਼ਾਹੀਆਂ ਕਰਕੇ ਚੋਣਾ ਜਿੱਤਦੇ ਰਹੇ | ਉਨ੍ਹਾਂ ਪੂਰੇ ਗ਼ੁੱਸੇ ਵਿਚ ਕਿਹਾ ਕਿ ਹੁਣ ਮੈਂ ਆ ਗਈਆਂ ਹੁਣ ਅੰਦਰ ਜਾ ਕੇ ਦਿਖਾਵੇ |