10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹੀ <br/>

Ad Position 21
No active advertisement
ਅਜੀਤ ਡੈਸਕ 27-05-2026
ਅਮਰਗੜ੍ਹ, 26 ਜੁਲਾਈ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ ਦੀ ਚੋਣ ਚੋਣ ਅਧਿਕਾਰੀ ਕਮ ਐੱਸ.ਡੀ.ਐੱਮ. ਹਰਬੰਸ ਸਿੰਘ ਦੀ ਦੇਖਰੇਖ ਹੇਠ ਅਮਨ ਸ਼ਾਂਤੀ ਨਾਲ ਨੇਪਰੇ ਚੜੀ | ਸਵੇਰੇ 8 ਵਜੇ ਵੋਟਾਂ ਪਾਉਣ ਲਈ ਪ੍ਰਕਰਿਆ ਸ਼ੁਰੂ ਹੋਈ ਅਤੇ ਸ਼ਾਮ ਦੇ 5 ਵਜੇ ਤੱਕ 11 ਵਾਰਡਾਂ ਦੇ 11 ਬੂਥਾਂ ਤੇ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਗੈਰ ਕਿਸੇ ਡਰ ਅਤੇ ਭੈਅ ਤੋਂ ਕੀਤੀ | 11 ਵਜੇ ਦੇ ਕਰੀਬ ਵਾਰਡ ਨੰਬਰ ਨੌ 'ਚ ਥੋੜੀ ਤਲਖੀ ਵਧੀ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ. ਪੀ. ਅਮਰਗੜ੍ਹ ਸੰਦੀਪ ਕਪੂਰ ਦੀ ਅਗਵਾਈ ਵਿੱਚ ਦੁਬਾਰਾ ਤੇ ਸਮਰਥਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ | ਸਾਰੀ ਚੋਣ ਪ੍ਰਕਿਰਿਆ ਦੌਰਾਨ ਜਿੱਥੇ ਵੋਟਰਾਂ ਅਤੇ ਉਮੀਦਵਾਰਾਂ ਵਿੱਚ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਉੱਥੇ ਹੀ ਸਮਰਥਕਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਰੀਰਕ ਪੱਖੋਂ ਅਪਾਹਜ ਅਤੇ ਬਿਮਾਰ ਵਿਅਕਤੀਆਂ ਨੂੰ ਪੋਲਿੰਗ ਬੂਥਾਂ ਤੇ ਲਿਆ ਕੇ ਵੋਟਾਂ ਪਵਾਉਣ ਦੀ ਖਾਸ ਦਿਲਚਸਪੀ ਰਹੀ | ਟਾ ਪਾਉਣ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੇ11 ਵਾਰਡਾਂ 'ਚ 77.44 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ | ਸਾਰੀਆਂ ਪੋਲਿੰਗ ਪਾਰਟੀਆਂ ਬੈਲਟ ਪੇਪਰਾਂ ਵਾਲੀਆਂ ਪੇਟੀਆਂ ਅਤੇ ਹੋਰ ਸਮਗਰੀ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਜਮਾਂ ਕਰਵਾਉਣ ਲਈ ਪੋਲਿੰਗ ਬੂਥਾਂ ਤੋਂ ਰਵਾਨਾ ਹੋਈਆਂ, ਪ੍ਰੰਤੂ ਵਾਰਡ ਨੰਬਰ 4 ਚਾਰ 'ਚ ਰੌਲਾ ਪੈਣ ਕਾਰਨ ਖਬਰ ਲਿਖਣ ਤੱਕ ਚੋਣ ਅਮਲਾ ਪੋਲਿੰਗ ਬੂਥ ਦਾ ਗੇਟ ਬੰਦ ਕਰਕੇ ਅੰਦਰ ਬੈਠਾ ਰਿਹਾ | ਭਾਵੇਂ ਵੋਟਾਂ ਦੀ ਗਿਣਤੀ 29 ਮਈ ਨੂੰ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਕੀਤੀ ਜਾਣੀ ਹੈ ਪ੍ਰੰਤੂ ਸਮਰਥਕਾਂ ਅਤੇ ਵੋਟਰਾਂ ਵੱਲੋਂ ਵੱਖ-ਵੱਖ ਵਾੜਾਂ 'ਚ ਜਿੱਤ ਹਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਉਮੀਦਵਾਰ ਕਰ ਰਹੇ ਪਿਛਲੇ 15 ਦਿਨਾਂ ਤੋਂ ਨੰਗੇ ਪੈਰੀਂ ਚੋਣ ਪ੍ਰਚਾਰ <br/> ਅਗਲੀ ਖ਼ਬਰ ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਨੂੰ ਹਿਰਾਸਤ 'ਚ ਲੈਣ ਮਗਰੋਂ ਧੂਰੀ 'ਚ ਮਾਹੌਲ ਗਰਮਾਇਆ
Ad Position 24