10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੁਨਾਮ ਅੰਦਰ ਅਮਨ ਅਮਾਨ ਨਾਲ ਨੇਪੜੇ ਚੜ੍ਹੀਆਂ ਨਗਰ ਕੌਂਸਲ ਚੋਣਾਂ <br/>

Ad Position 21
No active advertisement
ਸੁਨਾਮ ਵਿਖੇ ਇਕ ਅਪਾਹਜ ਅÏਰਤ ਆਪਣੇ ਪਰਿਵਾਰ ਨਾਲ ਵੋਟ ਪਾਉਣ ਮੌਕੇ | (ਸੱਜੇ) ਸੁਨਾਮ ਵਿਖੇ ਇੱਕ ਵਿਅਕਤੀ ਆਪਣੀ ਬਜੁਰਗ ਮਾਤਾ ਨੂੰ ਵੋਟ ਪਾਉਣ ਲਈ ਲਿਜਾਦਾ ਹੋਇਆ | ਤਸਵੀਰਾਂ: ਰੁਪਿੰਦਰ ਸਿੰਘ ਸੱਗੂ <br/> 27-05-2026
ਸੁਨਾਮ ਊਧਮ ਸਿੰਘ ਵਾਲਾ, 26 ਮਈ (ਰੁਪਿੰਦਰ ਸਿੰਘ ਸੱਗੂ) - ਸੁਨਾਮ ਅੰਦਰ ਨਗਰ ਕੌਂਸਲ ਚੋਣਾਂ ਨੂੰ ਲੈਕੇ ਲੋਕਾਂ ਵਿੱਚ ਸਵੇਰੇ ਤੋ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਸਵੇਰੇ ਤੋਂ ਹੀ ਵੋਟਾਂ ਪੈਣ ਦਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਿਆ ਵੋਟਾਂ ਦੇ ਸੁਰੂ ਵਿੱਚ ਸਵੇਰ ਤੋਂ ਹੀ ਵੋਟਾਂ ਪੈਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ |ਦੁਪਹਿਰ ਵੇਲੇ ਗਰਮੀ ਕਾਰਨ ਵੋਟਾਂ ਪੈਣ ਦੀ ਰਫ਼ਤਾਰ ਕੁਝ ਮੱਠੀ ਹੋਈ ਲੇਕਿਨ ਬਾਅਦ ਵਿੱਚ ਫਿਰ ਲੋਕ ਵੋਟਾਂ ਪਾਉਣ ਲਈ ਆਏ |ਇਸ ਮੋਕੇ ਸਾਰੇ ਵਾਰਡਾਂ ਵਿੱਚ ਪੂਰੇ ਅਮਨ ਅਮਾਨ ਨਾਲ ਵੋਟਾਂ ਪਈਆਂ ਇਸ ਮੌਕੇ ਤੇ ਕੁਝ ਇਕ ਦੁੱਕ ਵਾਰਡਾਂ ਵਿੱਚ ਮਾੜੀ ਮੋਟੀ ਨੋਕ ਝੋਕ ਦੇਖਣ ਨੂੰ ਮਿਲੀ | ਇਸ ਮੋਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਵਾਰਡ ਨੰਬਰ ਇੱਕ ਵਿੱਚ ਆਪਣੀ ਪਤਨੀ ਮੈਡਮ ਸਬੀਨਾ ਅਰੋੜਾ ਨਾਲ ਆਪਣੀ ਵੋਟ ਪਾਈ | ਇਸ ਮੋਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਆਪਣੇ ਪੂਰੇ ਪਰਿਵਾਰ ਨਾਲ ਵਾਰਡ ਨੰਬਰ 16 ਵਿੱਚ ਆਪਣੀ ਵੋਟ ਪਾਈ ਇਸ ਦੇ ਨਾਲ ਹੀ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਵੀ ਆਪਣੇ ਪਰਿਵਾਰ ਨਾਲ ਵਾਰਡ ਨੰਬਰ ਇੱਕ ਵਿੱਚ ਆਪਣੀ ਵੋਟ ਪਾਈ ਇਸ ਮੋਕੇ ਤੇ ਵੋਟਰਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲੇ੍ਹ 'ਚ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੌਰਾਨ 74.36 ਫ਼ੀਸਦੀ ਵੋਟਿੰਗ ਹੋਈ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਦਾ 10 ਰੋਜ਼ਾ ਕੈਂਪ <br/>
Ad Position 24