03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਮਾਜ ਸੇਵੀ ਹਰੀ ਕਿ੍ਸ਼ਨ ਮਦਾਨ ਨੂੰ ਸਦਮਾ <br/>

Ad Position 21
No active advertisement
ਅਜੀਤ ਡੈਸਕ 28-05-2026
ਮੂਨਕ, 27 ਮਈ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸ਼ਹਿਰ ਦੇ ਸਮਾਜ ਸੇਵੀ ਹਰੀ ਕਿ੍ਸ਼ਨ ਮਦਾਨ ਸੁਰਿੰਦਰ ਮਦਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਭਰਜਾਈ ਸੁਨੀਤਾ ਰਾਣੀ (58) ਪਤਨੀ ਹਰਵਿੰਦਰ ਮਦਾਨ, ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਵੱਖ-ਵੱਖ ਰਾਜਸੀ, ਗੈਰ-ਰਾਜਸੀ ਤੇ ਧਾਰਮਿਕ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਮਦਾਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਨਾ ਸਿਰਫ਼ ਮਦਾਨ ਪਰਿਵਾਰ ਲਈ ਅਸਹਿ ਹੈ ਬਲਕਿ ਸਮਾਜ ਲਈ ਵੱਡਾ ਘਾਟਾ ਹੈ | ਆਪ ਰਤੀਆ ਹਰਿਆਣਾ ਤੋਂ ਜਰਨਲਿਸਟ ਤੇਜਿੰਦਰ ਗਰੋਵਰ ਦੇ ਭੈਣ ਸਨ | ਇਸ ਮੌਕੇ ਕੈਬਨਿਟ ਵਜ਼ੀਰ ਵਰਿੰਦਰ ਗੋਇਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਖਵੰਤ ਸਿੰਘ ਸਰਾਓ, ਗੁਰਵਿੰਦਰ ਸਿੰਘ ਸਰਾਓ, ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਕੜੈਲ, ਕਾਂਗਰਸੀ ਆਗੂ ਕਰਨ ਗਿੱਲ ਬੂਸੈਹਰਾ, ਨਗਰ ਪੰਚਾਇਤ ਮੂਨਕ ਪ੍ਰਧਾਨ ਸੁਮਨ ਅਰੋੜਾ, ਆਗੂ ਜੋਨੀ ਅਰੋੜਾ ਭੀਮ ਸੈਨ ਗਰਗ, ਫ਼ਕੀਰ ਚੰਦ ਬਾਂਸਲ, ਭੂਰਾ ਜੈਨ, ਸੋਨੂ ਬਾਸ਼ਲ, ਸਰਪੰਚ ਜਸਪਾਲ ਸਿੰਘ ਦੇਹਲਾ, ਕਿ੍ਸ਼ਨ ਗਿੱਲ ਬੂਸੈਹਰਾ, ਪ੍ਰਵਾਨਾ ਬੂਸੈਹਰਾ, ਰੋਮੀ ਜੈਨ, ਦਵਿੰਦਰ ਕਾਲਾ ਸਿੰਗਲਾ, ਗੁਰਵਿੰਦਰ ਸੰਧੂ ਬੱਬੂ, ਬਿਪਨ ਬੱਤਰਾ, ਸੰਜੇ ਕਪੂਰ, ਹਰਬੰਸ ਸਿੰਘ ਜਿੰਦਲ, ਜਗਸੀਰ ਮਲਾਣਾ ਤੇ ਹੋਰਨਾਂ ਸਖਸੀਅਤਾਂ ਨੇ ਵੀ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਜ਼ਖ਼ਮਾਂ ਤੋਂ ਚੜ੍ਹਦੀ ਕਲਾ ਫ਼ਿਲਮ' ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਵੇਗੀ - ਕਰਨ ਧਾਲੀਵਾਲ <br/> ਅਗਲੀ ਖ਼ਬਰ ਅੰਡਰਗਰਾਊਾਡ ਪਾਈਪਾਂ ਦਾ ਕੰਮ ਦੋ ਸਾਲਾਂ ਤੋਂ ਅਧੂਰਾ <br/>
Ad Position 24