03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

14 ਦਿਨਾਂ ਦੀ ਵਿਸ਼ੇਸ਼ ਟਰੇਨਿੰਗ ਕਰਕੇ ਆਇਆ ਵਿਦਿਆਰਥੀ

Ad Position 21
No active advertisement
ਹੈਰੀਟੇਜ ਵਿਖੇ ਪਹੁੰਚੇ ਈਸਰੋ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਮਰਿਧ ਸਚਦੇਵਾ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 28-05-2026
ਭਵਾਨੀਗੜ੍ਹ, 27 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਹੈਰੀਟੇਜ ਪਬਲਿਕ ਸਕੂਲ (ਐਚ.ਪੀ.ਐੱਸ.) ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸਮਰਿਧ ਸਚਦੇਵਾ ਨੇ ਈਸਰੋ ਨਾਲ ਜੁੜੇ ਵਿਸ਼ੇਸ਼ ਸਪੇਸ ਸਾਇੰਸ ਕੈਂਪ ਵਿੱਚ ਭਾਗ ਲੈ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਅਨਿਲ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਸਮਰਿਧ ਸੱਚਦੇਵਾ ਨੇ ਆਈ ਆਈ ਟੀ ਸੈਂਟਰ ਈਸਰੋ ਵਲੋਂ ਜੋਧਪੁਰ ਵਿਖੇ ਕਰਵਾਏ ਗਏ 14 ਦਿਨਾਂ ਦੇ ਵਿਸ਼ੇਸ਼ ਸਾਇੰਸ ਟਰੇਨਿੰਗ ਲਈ ਚੁਣਿਆ ਗਿਆ | ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਚੰਦਰਯਾਨ ਵਰਗੀਆਂ ਇਤਿਹਾਸਕ ਉਪਲਬਧੀਆਂ ਹਾਸਲ ਕਰਨ ਤੋਂ ਬਾਅਦ ਨੌਜਵਾਨਾਂ ਵਿੱਚ ਸਪੇਸ ਸਾਇੰਸ ਪ੍ਰਤੀ ਵਧ ਰਹੇ ਰੁਝਾਨ ਨੂੰ ਦੇਖਦਿਆਂ ਇਹ ਕੈਂਪ ਵਿਦਿਆਰਥੀਆਂ ਲਈ ਕਾਫੀ ਲਾਭਕਾਰੀ ਹੁੰਦਾ ਹੈ | ਕੈਂਪ ਦੌਰਾਨ ਵਿਦਿਆਰਥੀਆਂ ਲਈ ਰਹਿਣ, ਖਾਣ-ਪੀਣ ਅਤੇ ਟਰੇਨਿੰਗ ਦੀਆਂ ਸਾਰੀਆਂ ਸੁਵਿਧਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ | ਸਮਰਿਧ ਨੂੰ ਰਾਕੇਟ ਪ੍ਰੋਪਲਸ਼ਨ ਦੇ ਭੌਤਿਕ ਵਿਗਿਆਨ, ਸਪੇਸ ਸਾਇੰਸ ਅਤੇ ਐਸਟਰੋਨੌਟ ਨੂੰ ਕਰੀਅਰ ਵਜੋਂ ਚੁਣਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਰਾਕੇਟ ਮੇਕਿੰਗ, ਚੰਦਰਯਾਨ ਮਾਡਲ ਤਿਆਰ ਕਰਨਾ, ਸਪੇਸ ਸਾਇੰਸ ਕਵਿਜ਼ ਅਤੇ 34 ਆਨਲਾਈਨ ਟੀਮ ਪ੍ਰੋਜੈਕਟ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਮਰਿਧ ਨੇ ਸਰਗਰਮ ਭਾਗ ਲੈਂਦਿਆਂ ਇਨਾਮ ਵੀ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਸਮਰਿਧ ਨੂੰ ਅੰਤਰਿਕਸ਼ ਵਿਗਿਆਨੀਆਂ ਨਾਲ ਸੰਵਾਦ ਸੈਸ਼ਨ ਵੀ ਆਯੋਜਿਤ ਕੀਤੇ ਗਏ | ਸਮਰਿਧ ਨੂੰ ਭਾਰਤੀ ਅੰਤਰਿਕਸ਼ ਯਾਤਰੀ ਕੈਪਟਨ ਸੁਭਾਸ਼ ਸ਼ੁਕਲਾ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਮਿਲਿਆ, ਜੋ ਉਸ ਲਈ ਯਾਦਗਾਰ ਅਤੇ ਪ੍ਰੇਰਣਾਦਾਇਕ ਪਲ ਸਾਬਤ ਹੋਇਆ | ਕੈਂਪ ਵਿਚ ਵਿਦਿਆਰਥੀਆਂ ਨੂੰ ਸਪੇਸ ਸਾਇੰਸ ਅਤੇ ਟੈਕਨੋਲੋਜੀ , ਰਾਕੇਟ ਟੈਕਨੋਲੋਜੀ, ਸੈਟੇਲਾਈਟ ਸਿਸਟਮ ਅਤੇ ਸਪੇਸ ਰਿਸਰਚ ਸਬੰਧੀ ਅਧਿਐਨ ਅਤੇ ਖੋਜ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ | ਵਿਦਿਆਰਥੀਆਂ ਨੂੰ ਯਾਦਗਾਰੀ ਤੌਰ 'ਤੇ ਟੀ-ਸ਼ਰਟ, ਜੈਕਟ, ਕੈਪ, ਛਤਰੀ ਅਤੇ ਸਟੱਡੀ ਮਟੀਰੀਅਲ ਵਾਲਾ ਬੈਗ ਵੀ ਮਿਲਿਆ | ਸਕੂਲ ਆਉਣ 'ਤੇ ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪਿ੍ੰਸੀਪਲ ਡਾ. ਗੁਰਪ੍ਰੀਤ ਕੌਰ ਨੇ ਸਮਰਿਧ ਸਚਦੇਵਾ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਲਾਇਟ ਐਲੂਮਨੀ ਐਸੋਸੀਏਸ਼ਨ ਦੇ ਸੱਤਵੇਂ ਚੈਪਟਰ ਦਾ ਗਠਨ <br/> ਅਗਲੀ ਖ਼ਬਰ ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਨਤਮਸਤਕ <br/>
Ad Position 24