08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਘਰ ਵਿਚੋਂ ਸੋਨਾ ਚਾਂਦੀ ਦੇ ਗਹਿਣੇ, ਨਕਦੀ ਅਤੇ ਅਸਲ੍ਹਾ ਚੋਰੀ ਕਰਨ ਵਾਲੇ ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬਠਿੰਡਾ, 28 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਥਾਣਾ ਕੋਤਵਾਲੀ ਪੁਲਿਸ ਵਲੋਂ ਇਕ ਅਜਿਹੇ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ ਹੈ | ਜਿਨ੍ਹਾਂ ਵਲੋਂ ਸ਼ਹਿਰ ਦੇ ਕਿੱਕਰ ਦਾਸ ਮੁਹੱਲੇ 'ਚ ਬੰਦ ਪਏ ਇਕ ਘਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਸੋਨਾ ਚਾਂਦੀ ਦੇ ਗਹਿਣੇ, ਨਕਦੀ ਅਤੇ ਅਸਲਾ ਚੋਰੀ ਕੀਤਾ ਗਿਆ | ਪੁਲਿਸ ਨੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ ਚੋਰੀ ਕੀਤਾ ਸੋਨਾ-ਚਾਂਦੀ ਦੇ ਗਹਿਣੇ, ਨਕਦੀ ਅਤੇ ਨਜਾਇਜ਼ ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਥਾਣਾ ਕੋਤਵਾਲੀ ਦੇ ਐਸ.ਐਚ.ਓ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਖਾ ਵਾਸੀ ਕਿੱਕਰ ਦਾਸ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 17/18 ਮਈ ਦੀ ਰਾਤ ਦੌਰਾਨ ਉਨ੍ਹਾਂ ਦਾ ਪਰਿਵਾਰ ਘਰ ਤੋਂ ਬਾਹਰ ਗਿਆ ਸੀ ਅਤੇ ਘਰ ਬੰਦ ਪਿਆ ਸੀ | ਇਸ ਦੌਰਾਨ ਅਣਪਛਾਤੇ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਘਰ ਵਿਚੋਂ 8 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਅਤੇ ਨਕਦੀ, ਮੋਬਾਈਲ ਅਤੇ ਦੋ ਲਾਇਸੰਸੀ ਅਸਲਾ 12 ਬੋਰ ਗੰਨ ਡਬਲ ਬੈਰਲ, 32 ਬੋਰ ਰਿਵਾਲਵਰ ਸਮੇਤ ਜਿੰਦਾ ਕਾਰਤੂਸ ਚੋਰੀ ਕਰਕੇ ਫਰਾਰ ਹੋ ਗਏ | ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਦੇ ਅਧਾਰ 'ਤੇ ਟੀਮਾਂ ਬਣਾ ਕੇ ਤਕਨੀਕੀ ਜਾਂਚ ਅਤੇ ਗੁਪਤ ਸੂਚਨਾਵਾਂ ਦੇ ਅਧਾਰ 'ਤੇ ਚੋਰੀ ਕਰਨ ਵਾਲੇ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ | ਮੁਲਜ਼ਮਾਂ ਦੀ ਪਹਿਚਾਣ ਰੋਹਿਤ ਸਿੰਘ ਉਰਫ਼ ਸਿੰਗੀ ਵਾਸੀ ਬੱਸ ਸਟੈਂਡ ਦੇ ਬੈਕ ਸਾਈਡ, ਕਰਨਜੀਤ ਸਿੰਘ ਤੇ ਹੈਪੀ ਸਿੰਘ ਦੋਨੋਂ ਵਾਸੀ ਕਿੱਕਰ ਦਾਸ ਮੁਹੱਲਾ ਅਤੇ ਵਿਨੈ ਕੁਮਾਰ ਵਾਸੀ ਨਰੂਆਣਾ ਰੋਡ, ਬਠਿੰਡਾ ਵਜੋਂ ਹੋਈ ਹੈ | ਜਦਕਿ ਇਸ ਮਾਮਲੇ ਵਿਚ ਹਰਮਨਦੀਪ ਸਿੰਘ ਉਰਫ਼ ਦੀਪੂ ਵਾਸੀ ਬੰਗੀ ਨਗਰ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਕਿ ਇਸ ਸਮੇਂ ਪਹਿਲਾਂ ਤੋਂ ਹੀ ਕਿਸੇ ਹੋਰ ਮੁਕੱਦਮੇ 'ਚ ਕੇਂਦਰੀ ਜੇਲ੍ਹ ਵਿਚ ਬੰਦ ਹੈ | ਪੁਲਿਸ ਅਨੁਸਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਸਮਾਨ ਇਕ 12 ਬੋਰ ਰਾਈਫਲ, 32 ਬੋਰ ਰਿਵਾਲਵਰ, 11 ਜਿੰਦਾ ਕਾਰਤੂਸ ਅਤੇ 4 ਚੋਰੀ ਹੋਈਆਂ ਚੂੜੀਆਂ ਬਰਾਮਦ ਕੀਤੀਆਂ ਗਈਆਂ ਹਨ | ਐੱਸ.ਐੱਚ.ਓ ਨੇ ਦੱਸਿਆ ਕਿ ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਗਿ੍ਫ਼ਤਾਰ ਕੀਤਾ ਮੁਲਜ਼ਮ ਰੋਹਿਤ ਸਿੰਘ ਉਰਫ਼ ਸਿੰਗੀ ਖ਼ਿਲਾਫ਼ ਪਹਿਲਾਂ ਦੋ ਮੁਕੱਦਮੇ ਦਰਜ ਹਨ, ਇਸੇ ਤਰ੍ਹਾਂ ਕਰਨਜੀਤ ਸਿੰਘ 'ਤੇ ਇਕ ਮੁਕੱਦਮਾ ਦਰਜ, ਵਿਨੈ ਕੁਮਾਰ 'ਤੇ ਪਹਿਲਾਂ ਵੀ ਚੋਰੀ, ਡਕੈਤੀ ਅਤੇ ਲੜਾਈ-ਝਗੜਿਆਂ ਦੇ 3 ਮੁਕੱਦਮੇ ਮਾਮਲੇ ਦਰਜ ਹਨ, ਜਦਕਿ ਚੌਥੇ ਮੁਲਜ਼ਮ ਹੈਪੀ ਉਰਫ਼ ਖੰਨਾ ਦਾ ਰਿਕਾਰਡ ਵੀ ਖੰਘਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫਿਲਹਾਲ ਚਾਰੇ ਮੁਲਜ਼ਮ ਪੁਲਿਸ ਰਿਮਾਂਡ 'ਤੇ ਹਨ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ, ਉਮੀਦ ਹੈ ਕਿ ਹੋਰ ਵੀ ਕਈ ਵਾਰਦਾਤਾਂ ਦੇ ਖ਼ੁਲਾਸੇ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਇਕਾਈ ਚੋਣ ਅਗਲੀ ਖ਼ਬਰ ਮੁਲਾਜ਼ਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ 'ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਤੋਂ ਭੱਜਣ ਦਾ ਦੋਸ਼ <br/>
Ad Position 24