ਧੂਰੀ, 28 ਮਈ (ਲਖਵੀਰ ਸਿੰਘ ਧਾਂਦਰਾ) - ਖੱਤਰੀ ਮਹਾਂਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ ਸੰਗਰੂਰ-ਮਲੇਰਕੋਟਲਾ ਵਰਿੰਦਰ ਕੁਮਾਰ ਕੱਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਮੋਗਾ ਦੀ ਅਗਵਾਈ ਹੇਠ ਖੱਤਰੀ ਮਹਾਂਸਭਾ ਪੰਜਾਬ ਲਗਾਤਾਰ ਸਮਾਜਿਕ ਏਕਤਾ, ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ | ਇਸੇ ਮਕਸਦ ਨਾਲ ਸੰਗਰੂਰ ਅਤੇ ਮਲੇਰਕੋਟਲਾ ਜ਼ਿਲਿ੍ਹਆਂ ਵਿਚ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਰਿਵਾਰ ਨਾਲ ਜੋੜਿਆ ਜਾ ਸਕੇ | ਉਨ੍ਹਾਂ ਕਿਹਾ ਕਿ ਖੱਤਰੀ ਮਹਾਂਸਭਾ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਸਮਾਜ ਨੂੰ ਇਕੱਠਾ ਰੱਖਣ ਵਾਲਾ ਇੱਕ ਪਰਿਵਾਰ ਹੈ, ਜੋ ਹਰ ਵੇਲੇ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ ਲਈ ਵਚਨਬੱਧ ਰਹਿੰਦਾ ਹੈ | ਅੱਜ ਦੇ ਸਮੇਂ ਵਿਚ ਸਮਾਜ ਨੂੰ ਇੱਕਜੁੱਟ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇ ਕਾਰਜਾਂ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ, ਜਿਸ ਲਈ ਹਰ ਵਿਅਕਤੀ ਦਾ ਸਹਿਯੋਗ ਲਾਜ਼ਮੀ ਹੈ | ਵਰਿੰਦਰ ਕੁਮਾਰ ਕੱਦ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਸਮਾਜ ਦੀ ਭਲਾਈ, ਭਾਈਚਾਰੇ ਅਤੇ ਸੇਵਾ ਦੇ ਰਾਹ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਉਹ ਖੱਤਰੀ ਮਹਾਂਸਭਾ ਪੰਜਾਬ ਨਾਲ ਜੁੜ ਕੇ ਇਸ ਮਿਸ਼ਨ ਦਾ ਹਿੱਸਾ ਬਣੇ |