12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 31-05-2026
ਸ਼ੇਰਪੁਰ, 30 ਮਈ (ਦਰਸ਼ਨ ਸਿੰਘ ਖੇੜੀ) – ਯੁਵਕ ਸੇਵਾਵਾਂ ਕਲੱਬ ਅਲੀਪੁਰ ਖ਼ਾਲਸਾ ਵਲੋਂ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਵੱਡੀ ਗਿਣਤੀ 'ਚ ਟੀਮਾਂ ਨੇ ਭਾਗ ਲਿਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤੀ ਗਈ | ਪਹਿਲਾਂ ਇਨਾਮ ਅਲੀਪੁਰ ਖ਼ਾਲਸਾ ਦੀ ਟੀਮ ਨੇ ਜਿੱਤਿਆ ਅਤੇ ਸ਼ੇਰਪੁਰ ਦੂਸਰੇ ਸਥਾਨ 'ਤੇ ਰਿਹਾ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪਿੰਡਾਂ 'ਚ ਨੌਜਵਾਨਾਂ ਨੂੰ ਵਧੀਆ ਗਰਾਉਂਡ ਤਿਆਰ ਕਰ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਵਿਚ ਸ਼ਮੂਲੀਅਤ ਕਰ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣ | ਉਨ੍ਹਾਂ ਪਿੰਡ ਅਲੀਪੁਰ ਖ਼ਾਲਸਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਵਾਲੀਬਾਲ ਅਤੇ ਕਿ੍ਕਟ ਗਰਾਉਂਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕਰਵਾਈ | ਇਸ ਮੌਕੇ ਸੀਨੀਅਰ ਆਗੂ ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਪ੍ਰਦੀਪ ਸਿੰਘ ੳਐਸਡੀ, ਬਿੰਦਰ ਸਿੰਘ ਪੀਏ, ਹੈਪੀ ਅÏਲਖ ਸ਼ੇਰਪੁਰ, ਜਗਵਿੰਦਰ ਸਿੰਘ, ਗੁਰਕਰਨ ਸਿੰਘ, ਸਹਿਜ ਸਿੰਘ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀਆਂ ਨੇ ਨਗਰ ਕੌਂਸਲ ਚੋਣਾਂ 'ਚ ਜਨਤਾ ਦੇ ਫ਼ਤਵੇ ਦੀ ਲੁੱਟ ਕੀਤੀ - ਗੋਲਡੀ ਖੰਗੂੜਾ ਅਗਲੀ ਖ਼ਬਰ ਕੁੱਟਮਾਰ ਦੇ ਦੋਸ਼ਾਂ ਹੇਠ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>
Ad Position 24