11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ਸਾਵਣ ਦੀਆਂ ਬਹਾਰਾਂ-2026’ ਸ਼ਾਨਦਾਰ ਤੀਆਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਮਲੇਰਕੋਟਲਾ , 11 ਅਗਸਤ ( ਮੁਹੰਮਦ ਹਨੀਫ਼ ਥਿੰਦ )- ਪੈਰਾਗੋਨ ਵਰਲਡ ਸਕੂਲ ਵਿਖੇ “ ਸਾਵਣ ਦੀਆਂ ਬਹਾਰਾਂ 2026- ਇਕ ਸ਼ਾਨਦਾਰ ਤੀਆਂ ਦੇ ਸਮਾਰੋਹ ਦਾ ਆਯੋਜਨ ਮੁੱਖ ਸਲਾਹਕਾਰ ਸੁਮਨ ਸੋਫਤ , ਮੈਨੇਜਿੰਗ ਡਾਇਰੈਕਟਰ ਅਭਿਸ਼ੇਕ ਵੋਹਰਾ , ਡਾਇਰੈਕਟਰ ਸ਼੍ਰੀਮਤੀ ਸ਼ੁਭਾਂਗੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਸਕੂਲ ਕੈਂਪਸ ਵਿਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ ।

Ad Position 21
No active advertisement
ਅਜੀਤ ਡੈਸਕ 12-08-2026
ਮਲੇਰਕੋਟਲਾ , 11 ਅਗਸਤ ( ਮੁਹੰਮਦ ਹਨੀਫ਼ ਥਿੰਦ )- ਪੈਰਾਗੋਨ ਵਰਲਡ ਸਕੂਲ ਵਿਖੇ “ ਸਾਵਣ ਦੀਆਂ ਬਹਾਰਾਂ 2026- ਇਕ ਸ਼ਾਨਦਾਰ ਤੀਆਂ ਦੇ ਸਮਾਰੋਹ ਦਾ ਆਯੋਜਨ ਮੁੱਖ ਸਲਾਹਕਾਰ ਸੁਮਨ ਸੋਫਤ , ਮੈਨੇਜਿੰਗ ਡਾਇਰੈਕਟਰ ਅਭਿਸ਼ੇਕ ਵੋਹਰਾ , ਡਾਇਰੈਕਟਰ ਸ਼੍ਰੀਮਤੀ ਸ਼ੁਭਾਂਗੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਸਕੂਲ ਕੈਂਪਸ ਵਿਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ । ਵਿਦਿਆਰਥੀਆਂ , ਮਾਪਿਆਂ ਅਤੇ ਸਟਾਫ਼ ਨੇ ਗਿੱਧਾ , ਨਾਚ , ਬੋਲੀਆਂ , ਰਵਾਇਤੀ ਖੇਡਾਂ ਅਤੇ ਹੋਰ ਤੀਆਂ ਨਾਲ ਸਬੰਧਤ ਗਤੀਵਿਧੀਆਂ ’ ਚ ਉਤਸ਼ਾਹ ਨਾਲ ਭਾਗ ਲਿਆ । ਇਸ ਸਮਾਰੋਹ ’ ਚ ਮੁੱਖ ਮਹਿਮਾਨ ਵਜੋਂ ਸਰਪੰਚ ਰਜ਼ੀਆ ( ਸੀਮਾ ) ਨੇ ਸ਼ਿਰਕਤ ਕਰਕੇ ਵਿਦਿਆਰਥਣਾਂ ਨੂੰ ਵੱਡੇ ਸੁਪਨੇ ਦੇਖਣ , ਆਤਮ - ਵਿਸ਼ਵਾਸ ਨਾਲ ਅੱਗੇ ਵਧਣ ਅਤੇ ਜੀਵਨ ਵਿਚ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪੰਚਾਇਤ ਮੈਂਬਰ ਰੁਬੀਨਾ ਪ੍ਰਵੀਨ , ਸਰਪੰਚ ਪ੍ਰਦੀਪ ਕੌਰ ਕੇਲੋਂ , ਸਰਪੰਚ ਬਿੱਟੂ ਤੱਖਰ ਕਲਾਂ , ਬਲਜਿੰਦਰ ਕੌਰ , ਪੰਚਾਇਤ ਮੈਂਬਰ ਨਜ਼ੀਰਾ ਅਤੇ ਡਿੰਪਲ ਨੇ ਵੀ ਸ਼ਿਰਕਤ ਕੀਤੀ । ਇਸ ਮੌਕੇ ਪੰਜਵੀਂ ਜਮਾਤ ਦੀ ਵਿਦਿਆਰਥਣ ਰਸਮੀਤ ਕੌਰ ਨੂੰ ਮਿਸ ਤੀਆਂ ਦਾ ਤਾਜ ਪਹਿਨਾਇਆ ਗਿਆ , ਜਦਕਿ ਭੂਦਨ ਦੀ ਮਾਫੀਆ ਨੇ ਮਿਸਿਜ਼ ਤੀਆਂ ਦਾ ਖ਼ਿਤਾਬ ਜਿੱਤਿਆ । ਇਸ ਮੌਕੇ ਡਾਇਰੈਕਟਰ ਸ਼ੁਭਾਂਗੀ ਨੇ ਸਿੱਖਿਆ ਦੇ ਨਾਲ - ਨਾਲ ਚੰਗੇ ਸੰਸਕਾਰਾਂ ਅਤੇ ਸੱਭਿਆਚਾਰਕ ਕਦਰਾਂ - ਕੀਮਤਾਂ ਨਾਲ ਜੁੜੇ ਰਹਿਣ ਦੀ ਮਹੱਤਤਾ ’ ਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਦਾ ਸਿਰਫ਼ ਪੜ੍ਹਾਈ ਵਿਚ ਹੀ ਚੰਗਾ ਹੋਣਾ ਕਾਫ਼ੀ ਨਹੀਂ , ਸਗੋਂ ਉਨ੍ਹਾਂ ਲਈ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਝਣਾ ਅਤੇ ਉਸ ’ ਤੇ ਮਾਣ ਕਰਨਾ ਵੀ ਬਹੁਤ ਜ਼ਰੂਰੀ ਹੈ ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ - ਬਰਿੰਦਰ ਗੋਇਲ ਅਗਲੀ ਖ਼ਬਰ ਅਕਾਲ ਕਾਲਜ ਆਫ਼ ਫਾਰਮੇਸੀ ਵਿਖੇ ਸਵਾਮੀ ਵਿਵੇਕਾਨੰਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਨੀਮਲ ਹਾਊਸ ਦਾ ਦੌਰਾ
Ad Position 24