12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ 4476 ਵੋਟਾਂ ਲੈ ਕੇ ਕਾਂਗਰਸ ਬਣੀ ਨੰਬਰ ਇਕ ਪਾਰਟੀ <br/>

Ad Position 21
No active advertisement
ਅਜੀਤ ਡੈਸਕ 31-05-2026
ਸੰਗਰੂਰ, 30 ਮਈ (ਅਮਨਦੀਪ ਸਿੰਘ ਬਿੱਟਾ) – ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਅਤੇ ਆਪ ਪਾਰਟੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੀਆਂ ਸੱਤ-ਸੱਤ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਕਾਂਗਰਸ ਦੀ ਵੋਟਾਂ ਦੀ ਗਿਣਤੀ 'ਆਪ' ਤੋਂ ਕਿਧਰੇ ਜ਼ਿਆਦਾ ਹੈ | ਇਸ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਭਵਾਨੀਗੜ੍ਹ ਚੋਣਾਂ ਵਿੱਚ ਕਾਂਗਰਸ ਪਹਿਲੇ ਨੰਬਰ 'ਤੇ ਰਹੀ ਹੈ | ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ 4476 ਵੋਟਾਂ, ਆਪ ਪਾਰਟੀ ਨੇ 4095 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਨੇ 2581 ਵੋਟਾਂ, ਭਾਜਪਾ ਨੇ 957 ਵੋਟਾਂ ਹਾਸਲ ਕੀਤੀਆਂ ਹਨ | ਬਾਂਸਲ ਅਨੁਸਾਰ ਅਕਾਲੀ ਦਲ ਜੋ ਭਵਾਨੀਗੜ੍ਹ ਵਿੱਚ ਮਜ਼ਬੂਤ ਜਨ ਆਧਾਰ ਦਾਅਵਾ ਕਰਦਾ ਸੀ ਨੂੰ ਕੇਵਲ ਇੱਕ ਸੀਟ ਮਿਲੀ ਹੈ | ਵਿਧਾਨ ਸਭਾ ਚੋਣਾਂ 2027 ਦੀ ਗੱਲ ਕਰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਪਹਿਲਾ ਸੰਗਰੂਰ ਨਗਰ ਕੌਂਸਲ ਦੀਆ ਚੋਣਾਂ, ਫਿਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੁਣ ਭਵਾਨੀਗੜ੍ਹ ਚੋਣਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਨੇ ਹੁਣ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣ ਲਿਆ ਹੈ ਅਤੇ ਸ੍ਰੀ ਵਿਜੈਇੰਦਰ ਸਿੰਗਲਾ ਪੰਜਾਬ ਵਿੱਚ ਸਭ ਤੋਂ ਵੱਡੇ ਅੰਤਰ ਨਾਲ ਚੋਣ ਜਿੱਤਣਗੇ |

Ad Position 22
No active advertisement
ਪਿਛਲੀ ਖ਼ਬਰ ਵਿੱਦਿਆ, ਸਿਹਤ ਅਤੇ ਬਜ਼ੁਰਗਾਂ ਦੀ ਭਲਾਈ ਤੇ ਸਤਿਕਾਰ ਲਈ ਕਰਵਾਇਆ ਸਨਮਾਨ ਸਮਾਰੋਹ ਅਗਲੀ ਖ਼ਬਰ ਮੋਗਾ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਗੁ. ਮਸਤੂਆਣਾ ਸਾਹਿਬ ਵਿਖੇ ਹੋਏ ਨਤਮਸਤਕ <br/>
Ad Position 24