12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਿੱਦਿਆ, ਸਿਹਤ ਅਤੇ ਬਜ਼ੁਰਗਾਂ ਦੀ ਭਲਾਈ ਤੇ ਸਤਿਕਾਰ ਲਈ ਕਰਵਾਇਆ ਸਨਮਾਨ ਸਮਾਰੋਹ

Ad Position 21
No active advertisement
ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 31-05-2026
ਸੰਗਰੂਰ, 30 ਮਈ (ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵਿੱਦਿਆ, ਸਿਹਤ ਅਤੇ ਬਜ਼ੁਰਗਾਂ ਦੀ ਭਲਾਈ ਤੇ ਸਤਿਕਾਰ ਲਈ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਪੰਨ ਹੋਇਆ | ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੁੱਖ ਸਲਾਹਕਾਰ ਮੰਗਤ ਰਾਜ ਸਖੀਜਾ, ਬਾਪੂ ਰਾਮ ਸਰੂਪ ਅਲੀਸ਼ੇਰ, ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਮੀਤ ਪ੍ਰਧਾਨ ਰਜਿੰਦਰ ਗੋਇਲ (ਸਾਬਕਾ ਬੈਕ ਅਧਿਕਾਰੀ), ਜਨਕ ਰਾਜ ਜੋਸ਼ੀ, ਜਸਵੰਤ ਸਿੰਘ ਭੁੱਲਰ ਸੋਹੀਆਂ, ਅਸ਼ੋਕ ਡੱਲਾ, ਕੁਲਵੰਤ ਰਾਏ ਬਾਂਸਲ ਅਤੇ ਵਿਸ਼ੇਸ਼ ਤੌਰ ਤੇ ਪੁੱਜੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਕੁਰੂਕੇਸ਼ਤਰਾ ਯੂਨੀਵਰਸਿਟੀ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਸਾਬਕਾ ਸੀਨੀਅਰ ਬੈਕ ਮੈਨੇਜਰ ਐਸਬੀਆਈ, ਜ਼ਿਲ੍ਹਾ ਖਜਾਨਾ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਗਰਗ ਆਦਿ ਮੌਜੂਦ ਸਨ | ਜਸਵੀਰ ਸਿੰਘ ਖ਼ਾਲਸਾ ਅਤੇ ਕੰਵਲਜੀਤ ਸਿੰਘ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਵਿੱਚ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ ਬੈਂਕਾਂ, ਜੁਡੀਸਰੀ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ | ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਦੀ ਨਿਰੋਈ ਸਿਹਤ ਲਈ ਸੈਮੀਨਾਰ, ਮੈਡੀਕਲ ਕੈਪ ਅਤੇ ਮਨੋਰੰਜਨ ਲਈ ਸਭਿਆਚਾਰਕ ਸਮਾਗਮ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ | ਸਮੇਂ ਸਮੇਂ ਤੇ ਸ਼ਹੀਦਾਂ ਦੇ ਦਿਹਾੜੇ, ਧਾਰਮਿਕ ਅਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ | ਇਸ ਤੋ ਇਲਾਵਾ ਸਿਹਤ ਅਤੇ ਸਿੱਖਿਆ ਦੇ ਕਾਰਜ, ਲੋੜਵੰਦ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ | ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ, ਨਰਵਿੰਦਰ ਕੌਸ਼ਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਬਜ਼ੁਰਗਾਂ ਕੋਲ ਜ਼ਿੰਦਗੀ ਭਰ ਦਾ ਤਜਰਬਾ ਹੈ ਅਤੇ ਇਨ੍ਹਾਂ ਤਜਰਬਿਆਂ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ | ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਸਾਨੂੰ ਆਪਸੀ ਪਿਆਰ, ਮੁਹੱਬਤ, ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਸਿੱਖਿਆ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਵਿਦਿਆਰਥੀਆਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਜਿਹੜੇ ਵਿਦਿਆਰਥੀ ਪੜ੍ਹਨਾ ਚਾਹੁੰਦੇ ਹਨ, ਪ੍ਰੰਤੂ ਉਨ੍ਹਾਂ ਕੋਲ ਲੋੜੀਦੇ ਸਾਧਨ ਨਹੀ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ | ਜ਼ਿਲ੍ਹਾ ਖਜਾਨਾ ਅਫ਼ਸਰ ਸੰਗਰੂਰ ਪ੍ਰਦੀਪ ਕੁਮਾਰ ਗਰਗ ਨੇ ਸਮੂਹ ਮੁਲਾਜ਼ਮਾਂ ਨੂੰ ਕਿਹਾ ਕਿ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਦੇ ਕੰਮ ਵੀ ਪਹਿਲ ਦੇ ਅਧਾਰ ਤੇ ਕੀਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਕੰਮ ਕਰਵਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀ ਆਉਣੀ ਚਾਹੀਦੀ | ਵਾਸਦੇਵ ਸ਼ਰਮਾ, ਗੋਬਿੰਦਰ ਸ਼ਰਮਾ ਪ੍ਰਧਾਨ ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ, ਮੰਗਤ ਰਾਜ ਸਖੀਜਾ, ਅਸੋਕ ਡੱਲਾ, ਅਸ਼ੋਕ ਸ਼ਰਮਾ, ਮਹੇਸ਼ ਜੌਹਰ, ਕੁਲਵੰਤ ਰਾਏ ਬਾਂਸਲ, ਫਕੀਰ ਚੰਦ ਗਰਗ, ਸਟੇਟ ਐਵਾਰਡੀ ਬਾਬਾ ਪਿਆਰਾ ਸਿੰਘ, ਕੁਲਵੰਤ ਰਾਏ ਬਾਂਸਲ, ਜਸਵੰਤ ਸਿੰਘ ਭੁੱਲਰ ਸੋਹੀਆਂ ਆਰਐਲ ਪਾਂਧੀ, ਆਦਿ ਨੇ ਵਿਚਾਰਾਂ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ | ਮਈ ਮਹੀਨੇ ਵਿੱਚ ਜਿਨ੍ਹਾਂ ਦੇ ਜਨਮ ਹੋਏ ਉਨ੍ਹਾਂ 'ਚ ਬਾਪੂ ਰਾਮ ਸਰੂਪ ਅਲੀਸ਼ੇਰ, ਬਲਦੇਵ ਰਾਜ ਮਦਾਨ, ਪਿਸ਼ੋਰੀ ਲਾਲ, ਡਾ. ਨਰਵਿੰਦਰ ਕੌਸ਼ਲ, ਜਗਦੀਸ਼ ਰਾਏ ਸਿੰਗਲਾ, ਜਸਵੰਤ ਸਿੰਘ ਭੁੱਲਰ, ਰਘੁਨਾਥ ਸ਼ਰਮਾ, ਸੂਬੇਦਾਰ ਨਛੱਤਰ ਸਿੰਘ, ਮਹੇਸ਼ ਜੌਹਰ, ਕੈਪਟਨ ਅਨਿਲ ਗੋਇਲ, ਮਦਨ ਲਾਲ ਹੈਡ ਮਾਸਟਰ, ਬਾਬਾ ਪਿਆਰਾ ਸਿੰਘ, ਕੁਲਵੰਤ ਰਾਏ ਬਾਂਸਲ, ਮੈਡਮ ਹਵਿੰਦਰ ਕੌਰ, ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ | ਇਸਦੇ ਨਾਲ ਹੀ ਡਾ, ਨਰਵਿੰਦਰ ਕੌਸ਼ਲ, ਜਗਜੀਤ ਸਿੰਘ ਜੱਸਲ, ਸੁਰਜੀਤ ਸਿੰਘ, ਸੁਰੇਸ਼ਪਾਲ ਸ਼ਰਮਾ, ਕਰਨੈਲ ਸਿੰਘ ਢੈਪਈ, ਬਲਵੰਤ ਸਿੰਘ ਭੀਖੀ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਸੁਰਿੰਦਰ ਪਾਲ ਗਰਗ, ਮਹਿੰਦਰ ਸਿੰਘ ਢੀਡਸਾ, ਗਿਰਧਾਰੀ ਲਾਲ, ਅਮਨਦੀਪ ਕੌਰ ਆਦਿ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਰਾਮ ਕੁਮਾਰ ਗਰਗ, ਵਿਜੈ ਕੁਮਾਰ, ਸੁਰਿੰਦਰਪਾਲ ਗਰਗ, ਰਾਮ ਕੁਮਾਰ ਧਨੋਲਾ, ਵਰਿੰਦਰ ਬਾਂਸਲ, ਰਾਮ ਕੁਮਾਰ, ਮੁਕੇਸ਼ ਕੁਮਾਰ, ਯੁਧੀਸ਼ਟਰ ਕੁਮਾਰ, ਮਹਿੰਦਰ ਸਿੰਘ ਢੀਡਸਾ, ਜਸਪਾਲ ਵਾਲੀਆ, ਸੁਭਾਸ਼ ਅਰੋੜਾ, ਸੁਭਾਸ਼ ਸ਼ਰਮਾ, ਵਾਸਦੇਵ ਸ਼ਰਮਾ, ਹਰਚਰਨ ਸਿੰਘ, ਅਸ਼ੋਕ ਚੌਹਾਨ, ਦਰਸ਼ਨ ਸਿੰਘ ਵੜਿੰਗ, ਜਸਪਾਲ ਸਿੰਘ ਵਾਲੀਆ, ਅਮਿ੍ਤਪਾਲ ਸਿੰਘ, ਸੁਭਾਸ਼ ਅਰੋੜਾ, ਥਾਣੇਦਾਰ ਬਲਜਿੰਦਰ ਸਿੰਘ, ਅਜੀਤਪਾਲ ਸਿੰਘ, ਫਕੀਰ ਚੰਦ, ਸੱਤਪਾਲ ਸਿੰਗਲਾ, ਵਰਿੰਦਰ ਬਾਂਸਲ, ਰਜਿੰਦਰ ਸਨੇਜਾ, ਸੁਭਾਸ਼ ਸ਼ਰਮਾ, ਡਾ. ਕਰਮਜੀਤ ਸਿੰਘ, ਅਸ਼ੋਕ ਸ਼ਰਮਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਬਰ ਮੌਜੂਦ ਸਨ | ਚੇਅਰਮੈਨ ਰਵਿੰਦਰ ਸਿੰਘ ਗੁੱਡੂ ਅਤੇ ਵਾਈਸ ਚੇਅਰਮੈਨ ਲਾਲ ਚੰਦ ਸੈਣੀ ਵੱਲੋਂ ਸਮੂਹ ਮੈਬਰਾਂ ਦਾ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੰਡੇਵਾਲ ਦੇ ਗੁਰਇਕਪ੍ਰੀਤ ਸਿੰਘ ਨੇ 1 ਲੱਖ ਅਮਰੀਕਨ ਡਾਲਰ ਦੀ ਸਕਾਲਰਸ਼ਿਪ ਹਾਸਿਲ ਕੀਤੀ <br/> ਅਗਲੀ ਖ਼ਬਰ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ 4476 ਵੋਟਾਂ ਲੈ ਕੇ ਕਾਂਗਰਸ ਬਣੀ ਨੰਬਰ ਇਕ ਪਾਰਟੀ <br/>
Ad Position 24