12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੰਡੇਵਾਲ ਦੇ ਗੁਰਇਕਪ੍ਰੀਤ ਸਿੰਘ ਨੇ 1 ਲੱਖ ਅਮਰੀਕਨ ਡਾਲਰ ਦੀ ਸਕਾਲਰਸ਼ਿਪ ਹਾਸਿਲ ਕੀਤੀ <br/>

Ad Position 21
No active advertisement
ਅਜੀਤ ਡੈਸਕ 31-05-2026
ਸ਼ੇਰਪੁਰ, 30 ਮਈ (ਦਰਸ਼ਨ ਸਿੰਘ ਖੇੜੀ) – ਸ਼ੇਰਪੁਰ ਇਲਾਕੇ ਦੇ ਪਿੰਡ ਗੰਡਾ ਸਿੰਘ ਵਾਲਾ (ਗੰਡੇਵਾਲ) ਦੇ ਪੰਜਾਬੀ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ ਵੱਕਾਰੀ ਪ੍ਰੋਵੋਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਐਵਾਰਡ ਵਿਚ ਪ੍ਰਸੰਸਾ ਪੱਤਰ ਅਤੇ 1 ਲੱਖ ਅਮਰੀਕਨ ਡਾਲਰ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ | ਇਸ ਪ੍ਰਾਪਤੀ ਦੇ ਜ਼ਰੀਏ ਇਤਿਹਾਸ ਰਚਦਿਆਂ ਇਸ ਨੌਜਵਾਨ ਨੇ ਇਲਾਕੇ, ਪਿੰਡ ਅਤੇ ਪਰਿਵਾਰ ਦਾ ਮਾਣ ਵਧਾਇਆ ਹੈ | ਇਸ ਤੋਂ ਪਹਿਲਾਂ ਵੀ ਇਸ ਨੌਜਵਾਨ ਨੇ ਬਰਲਿੰਗਟਨ ਟਾਊਨਸ਼ਿਪ ਹਾਈ ਸਕੂਲ ਵਲੋਂ 35 ਹਜ਼ਾਰ ਅਮਰੀਕਨ ਡਾਲਰ ਦੀ ਸਕਾਲਰਸ਼ਿਪ ਹਾਸਿਲ ਕੀਤੀ ਹੈ | ਇਸ ਨੌਜਵਾਨ ਨੇ ਵਿਦਿਅਕ ਖੇਤਰ ਦੇ ਨਾਲ ਨਾਲ ਧਾਰਮਿਕ ਖੇਤਰ 'ਚ ਵੀ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ | ਇਸ ਨੌਜਵਾਨ ਨੂੰ ਇਲਾਕੇ ਦੀ ਧਾਰਮਿਕ ਸਖਸੀਅਤ ਸੰਤ ਹਾਕਮ ਸਿੰਘ ਗੰਡੇਵਾਲ ਦਾ ਪੋਤਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੰਡੇਵਾਲ ਅਤੇ ਮਾਤਾ ਇੰਦਰਜੀਤ ਕੌਰ ਦਾ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ | ਇਸ ਪ੍ਰਾਪਤੀ 'ਤੇ ਸਮੁੱਚੇ ਗੰਡੇਵਾਲ ਪਰਿਵਾਰ ਨੂੰ ਸੰਤ ਸਮਾਜ ਤੇ ਕਾਰ ਸੇਵਾ ਵਾਲੇ ਮਹਾਂ ਪੁਰਖ ਬਾਬਾ ਭੂਰੀ ਵਾਲਿਆਂ ਨੇ ਵਧਾਈ ਦਿੱਤੀ ਹੈ | ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੰਜ਼ਿਲਾਂ ਉਮਰਾਂ ਦੀਆਂ ਮੁਹਤਾਜ ਨਹੀਂ ਹੁੰਦੀਆਂ |

Ad Position 22
No active advertisement
ਪਿਛਲੀ ਖ਼ਬਰ ਬੀਬੀ ਰਛਪਾਲ ਕੌਰ ਢਿੱਲੋਂ ਦਾ ਪ੍ਰਧਾਨ ਬਣਨਾ ਤੈਅ <br/> ਅਗਲੀ ਖ਼ਬਰ ਵਿੱਦਿਆ, ਸਿਹਤ ਅਤੇ ਬਜ਼ੁਰਗਾਂ ਦੀ ਭਲਾਈ ਤੇ ਸਤਿਕਾਰ ਲਈ ਕਰਵਾਇਆ ਸਨਮਾਨ ਸਮਾਰੋਹ
Ad Position 24