12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਨਿਗਮਾਂ ਤੇ ਮਿਊਸਪਲ ਕਮੇਟੀ ਚੋਣਾਂ 'ਚ ਲੋਕਾਂ ਨੇ 'ਆਪ' ਨੂੰ ਦਿੱਤਾ ਵੱਡਾ ਫ਼ਤਵਾ

Ad Position 21
No active advertisement
ਅਜੀਤ ਡੈਸਕ 31-05-2026
ਮੂਣਕ, 30 ਮਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਪੰਜਾਬ 'ਚ ਹੁਣੇ ਐਲਾਨੇ ਗਏ ਨਗਰ ਨਿਗਮਾਂ ਤੇ ਮਿਊਸਪਲ ਕਮੇਟੀਆਂ ਦੇ ਆਏ ਨਤੀਜਿਆਂ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਚੋਣਾਂ ਦੌਰਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਕੰਮਾਂ ਤੇ ਮੋਹਰ ਲਗਾ ਕੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਫ਼ਤਵਾ ਦਿੱਤਾ ਹੈ, ਭਗਵੰਤ ਮਾਨ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਜੋ ਗਰੰਟੀਆਂ ਜਿਵੇਂ ਨਹਿਰਾਂ ਤੇ ਕੱਸੀਆਂ ਵਿੱਚ ਟੇਲਾਂ ਤੱਕ ਪਾਣੀ ਪਹੰੁਚਾਉਣਾ, ਖੇਤਾਂ ਵਿੱਚ ਦਿਨੇ ਬਿਜਲੀ ਦੇਣਾ, ਪਿੰਡਾਂ ਤੇ ਸ਼ਹਿਰਾਂ ਦਾ ਰਿਕਾਰਡ ਤੋੜ ਵਿਕਾਸ ਕਰਾਉਣਾ ਆਦਿ ਹੋਰ ਅਨੇਕਾਂ ਗਰੰਟੀਆਂ ਪੂਰੀਆਂ ਕਰ ਕੇ ਲੋਕਾਂ ਦਾ ਦਿਲ ਜਿੱਤਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਦੇ ਸਪੁੱਤਰ ਐਡਵੋਕੇਟ ਗੌਰਵ ਗੋਇਲ ਵਲੋਂ ਬਲਾਕ ਸੰਮਤੀ ਅੰਦਾਨਾ ਦੀ ਨਵ ਨਿਯੁਕਤ ਚੇਅਰਪਰਸਨ ਬੀਬੀ ਸੁਖਜੀਤ ਕੌਰ ਭਾਠੂਆ ਪਤਨੀ ਗੁਰਮੇਲ ਸਿੰਘ ਤੇ ਵਾਈਸ ਚੇਅਰਮੈਨ ਤੇਜਵੀਰ ਸਿੰਘ ਠਸਕਾ ਵਲੋਂ ਬੀ.ਡੀ.ਪੀ.ਓ. ਤੇਜਿੰਦਰ ਸਿੰਘ ਦੀ ਹਾਜ਼ਰੀ 'ਚ ਅਹੁਦਾ ਸੰਭਾਲਣ ਮੌਕੇ ਰੱਖੇ ਗਏ ਸਮਾਰੋਹ 'ਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਲੋਕਲ ਬੋਡੀਜ ਦੇ ਹੁਣੇ ਆਏ ਨਤੀਜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਪੂਰੀਆਂ ਕੀਤੀਆਂ ਗਈਆਂ ਗਰੰਟੀਆਂ ਦੇ ਵਿਕਾਸ ਕੰਮਾਂ ਤੋਂ ਖ਼ੁਸ਼ ਹਨ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੁੜ ਪੰਜਾਬ ਦੀ ਸੱਤਾ ਸੌਂਪਣਾ ਚਾਹੁੰਦੇ ਹਨ | ਇਸ ਮੌਕੇ ਨਵ ਨਿਯੁਕਤ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਤੇ ਮੌਕੇ 'ਤੇ ਹਾਜ਼ਰ ਪੰਚਾਂ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ ਦਾ ਵਿਕਾਸ ਵਧ ਚੜ੍ਹ ਕੇ ਕਰਵਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ. ਗੁਰਲਾਲ ਸਿੰਘ ਲਹਿਰਾ, ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਰਾਜਲਹੇੜੀ, ਚੇਅਰਮੈਨ ਮਾਰਕੀਟ ਕਮੇਟੀ ਲਹਿਰਾ ਸ਼ੀਸ਼ਪਾਲ ਆਨੰਦ, ਨਗਰ ਪੰਚਾਇਤ ਮੂਣਕ ਦੇ ਪ੍ਰਧਾਨ ਜੋਨੀ ਅਰੋੜਾ, ਚੇਅਰਮੈਨ ਅਰੁਣ ਜਿੰਦਲ, ਚੇਅਰਮੈਨ ਜੋਗੀ ਰਾਮ ਭੁੱਲਣ, ਸਰਪੰਚ ਪ੍ਰਗਟ ਸਿੰਘ ਫੂਲਦ, ਬਲਜੀਤ ਸਿੰਘ ਮੰਡਵੀ, ਸਰਪੰਚ ਡਾ: ਹਰਬੰਸ ਸਿੰਘ ਹਮੀਰਗੜ੍ਹ, ਰਿੰਕੂ ਸਿੰਘ ਕੁਦਨੀ, ਸਰਪੰਚ ਰਾਜਵੀਰ ਸਿੰਘ ਸੁਰਜਨ ਭੈਣੀ, ਸਰਪੰਚ ਹਰੀਸ ਗੁੱਜਰ ਮਕੌਰੜ ਸਾਹਿਬ, ਸਰਪੰਚ ਹਰਦੀਪ ਸਿੰਘ ਭੂੰਦੜ ਭੈਣੀ, ਸਰਪੰਚ ਸੁਖਜਿੰਦਰ ਕੌਰ ਸਲੇਮਗੜ੍ਹ, ਸਰਪੰਚ ਹਰਭਜਨ ਸਿੰਘ ਨਵਾਂ ਗਾਓ, ਸਰਪੰਚ ਸਾਰਜ ਸਿੰਘ ਕੜੈਲ, ਚਰਨਾਂ ਬੱਲਰਾਂ ਤੇ ਹੋਰ ਪੰਚ ਸਰਪੰਚ ਤੇ ਪਾਰਟੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਪੱਖੀ ਨੀਤੀਆਂ 'ਤੇ ਮੋਹਰ ਲਗਾਈ- ਵਿਧਾਇਕ ਡਾਕਟਰ ਰਹਿਮਾਨ... ਅਗਲੀ ਖ਼ਬਰ ਨਵ-ਨਿਯੁਕਤ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਦਿੱਤੀ ਮੁਬਾਰਕਬਾਦ <br/>
Ad Position 24