ਲੌਂਗੋਵਾਲ, 30 ਮਈ (ਵਿਨੋਦ, ਖੰਨਾ) - ਲੌਂਗੋਵਾਲ ਦੀਆਂ ਸਭ ਤੋਂ ਅਹਿਮ ਅਤੇ ਹੌਟ ਸੀਟਾਂ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਅਤੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਰਛਪਾਲ ਕੌਰ ਢਿੱਲੋਂ (ਆਪਸ ਵਿਚ ਸੱਸ-ਨੂੰਹ) ਆਪੋ ਆਪਣੇ ਵਾਰਡਾਂ ਤੋਂ ਜੇਤੂ ਰਹੀਆਂ ਹਨ | ਅਮਰਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ ਦੇ ਮਾਤਾ ਜੀ ਅਤੇ ਰਛਪਾਲ ਕੌਰ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ ਦੇ ਪਤਨੀ ਹਨ | ਜ਼ਿਕਰਯੋਗ ਹੈ ਇਨ੍ਹਾਂ ਦੋਵੇਂ ਉਮੀਦਵਾਰਾਂ ਸਬੰਧੀ 'ਅਜੀਤ' ਨੇ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਤੋਂ ਹੀ ਜਿੱਤ ਦੀ ਪੇਸ਼ੀਨਗੋਈ ਕੀਤੀ ਸੀ ਜੋ ਕਿ ਬਿਲਕੁਲ ਸੱਚ ਸਿੱਧ ਹੋਈ |