ਧੂਰੀ, 30 ਮਈ (ਲਹਿਰੀ, ਭੁੱਲਰ, ਧਾਂਦਰਾ) - ਧੂਰੀ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਧੂਰੀ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਆਪਣੇ ਨਾਂਅ ਕਰ ਲਈ ਹੈ | ਧੂਰੀ ਦੀਆਂ 21 ਵਾਰਡਾਂ ਦੀਆਂ ਹੋਈਆਂ ਚੋਣਾਂ 'ਚ ਪੰਜ ਵਾਰਡਾਂ ਦੇ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ ਤੇ 16 ਵਾਰਡਾਂ ਦੀਆਂ ਪਈਆਂ ਵੋਟਾਂ ਵਿਚ ਆਮ ਆਦਮੀ ਪਾਰਟੀ ਦੇ 14 ਉਮੀਦਵਾਰਾਂ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਕੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਕੇਵਲ ਵਾਰਡ ਨੰਬਰ ਅੱਠ ਤੋਂ ਆਜ਼ਾਦ ਉਮੀਦਵਾਰ ਅਜੇ ਪਰੋਚਾ ਅਤੇ ਵਾਰਡ ਨੰਬਰ 16 ਤੋਂ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਆਜ਼ਾਦ ਉਮੀਦਵਾਰ ਪੁਸ਼ਪਾ ਰਾਣੀ ਤਾਇਲ ਨੇ ਹੀ ਆਮ ਆਦਮੀ ਪਾਰਟੀ ਦੀ ਝੂਲੀ ਹਨੇਰੀ 'ਚ ਆਪਣੀ ਸੀਟ ਬਚਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ | ਅੱਜ ਧੂਰੀ ਦੇ ਪਿ੍ੰਸ ਵਿਲਾ ਪੈਲਸ ਵਿਚ ਜੇਤੂ ਉਮੀਦਵਾਰਾਂ ਦੀ ਹੌਸਲਾ ਅਫਜਾਈ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੂਰੀ ਦੇ ਲੋਕਾਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੇ ਮੁੜ ਮੋਹਰ ਲਗਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਧੂਰੀ ਦੇ ਲੋਕ ਭਗਵੰਤ ਮਾਨ ਵਲੋਂ ਇਲਾਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ | ਉਨ੍ਹਾਂ ਨਵੇਂ ਚੁਣੇ ਗਏ ਨਗਰ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਧੂਰੀ ਸ਼ਹਿਰ ਦੇ ਵਿਕਾਸ ਲਈ ਯੋਜਨਾਵਾਂ ਬਣਾ ਕੇ ਭੇਜਣ ਅਤੇ ਭਗਵੰਤ ਮਾਨ ਵਲੋਂ ਧੂਰੀ ਦੇ ਵਿਕਾਸ ਕਾਰਜਾਂ ਲਈ ਖ਼ਜ਼ਾਨੇ ਦੇ ਮੂੰਹ ਖੁੱਲੇ੍ਹ ਰੱਖੇ ਹੋਏ ਹਨ | ਮਿਲੀ ਜਾਣਕਾਰੀ ਅਨੁਸਾਰ ਧੂਰੀ ਦੇ 16 ਵਾਰਡਾਂ ਦੀ ਹੋਈ ਚੋਣ ਵਿੱਚ ਵਾਰਡ ਨੰ: 1 ਵਿੱਚੋਂ ਮਨਜੀਤ ਕੌਰ (ਆਪ) ਵਾਰਡ ਨੰ: 4 ਵਿੱਚੋਂ ਰਾਜੀਵ ਚੌਧਰੀ (ਆਪ) ਵਾਰਡ ਨੰ: 5 ਵਿੱਚੋਂ ਸੁਸ਼ੀਲ ਰਾਣੀ (ਆਪ), ਵਾਰਡ ਨੰ: 7 ਵਿੱਚੋਂ ਸਿਮਰ ਕੌਰ (ਆਪ), ਵਾਰਡ ਨੰ: 8 ਵਿੱਚੋਂ ਅਜੇ ਪਰੋਚਾ (ਆਜ਼ਾਦ), ਵਾਰਡ ਨੰ: 9 ਅਮਨਦੀਪ ਕੌਰ ਔਲਖ (ਆਪ), ਵਾਰਡ ਨੰ: ਵਿਕਰਾਂਤ ਸਿੰਘ ਚੱਠਾ (ਆਪ), ਵਾਰਡ ਨੰ: 13 ਆਸ਼ਾ ਰਾਣੀ ਲੱਧੜ (ਆਪ), ਵਾਰਡ ਨੰ: 14 ਵਿੱਚੋਂ ਸੰਦੀਪ ਬਾਂਸਲ (ਆਪ), ਵਾਰਡ ਨੰ: 15 ਵਿਚੋਂ ਕਮਲੇਸ਼ ਰਾਣੀ (ਆਪ), ਵਾਰਡ ਨੰ: 16 ਵਿੱਚੋਂ ਪੁਸ਼ਪਾ ਰਾਣੀ ਤਾਇਲ (ਆਜ਼ਾਦ), ਵਾਰਡ ਨੰ: 17 ਵਿੱਚੋਂ ਬਿੱਲਾ ਸਿੰਘ ਧਰਮਸੋਤ (ਆਪ), ਵਾਰਡ ਨੰ: 18 ਵਿੱਚੋਂ ਅਮਰਜੋਤ ਕੌਰ ਬਾਜਵਾ (ਆਪ), ਵਾਰਡ ਨੰ: 19 ਵਿੱਚੋਂ ਦਲੀਪ ਕੌਰ (ਆਪ), ਵਾਰਡ ਨੰ: 20 ਵਿੱਚੋਂ ਅਜੈਬ ਸਿੰਘ ਹੈਪੀ (ਆਪ) ਅਤੇ ਵਾਰਡ ਨੰ: 21 ਵਿੱਚੋਂ ਭੁਪਿੰਦਰ ਸਿੰਘ (ਆਪ) ਨੇ ਜਿੱਤ ਪ੍ਰਾਪਤ ਕੀਤੀ ਹੈ | ਇਸੇ ਲੜੀ ਵਿੱਚ ਨਿਰਵਿਰੋਧ ਜੇਤੂ ਰਹੇ ਉਮੀਦਵਾਰਾਂ ਵਿੱਚ ਵਾਰਡ ਨੰ: 2 ਵਿੱਚ ਪੁਸ਼ਪਿੰਦਰ ਸ਼ਰਮਾ (ਆਪ), ਵਾਰਡ ਨੰ: ਕਿਰਨ ਸ਼ਰਮਾ (ਆਪ), ਵਾਰਡ ਨੰ: 6 ਵਿੱਚੋਂ ਅਸ਼ਵਨੀ ਧੀਰ (ਆਪ), ਵਾਰਡ ਨੰ: 11 ਵਿੱਚੋਂ ਸਸ਼ੀ ਰਾਣੀ (ਆਪ) ਅਤੇ ਵਾਰਡ ਨੰ: 12 ਵਿੱਚੋਂ ਜਸਵੀਰ ਸਿੰਘ ਜੱਜ (ਆਪ) ਦੇ ਨਾਮ ਸ਼ਾਮਲ ਹਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਲੋਂ ਸੁਖਵੀਰ ਸਿੰਘ ਸੁੱਖੀ ਦੀ ਅਗਵਾਈ ਵਿਚ ਧੂਰੀ ਦੇ ਵੱਖ-ਵੱਖ ਬਾਜ਼ਾਰਾਂ ਵਿਚ ਇੱਕ ਸ਼ੁਕਰਾਨਾ ਰੈਲੀ ਕਰ ਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਆਪ ਆਗੂ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਵਕਫ਼ ਬੋਰਡ ਮੈਂਬਰ ਅਨਵਰ ਭਸੌੜ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜਸਵੀਰ ਸਿੰਘ ਜੱਸੀ ਸੇਖੋਂ, ਆਪ ਆਗੂ ਸਤਿੰਦਰ ਸਿੰਘ ਚੱਠਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਛਪਾਲ ਸਿੰਘ ਭੁੱਲਰਹੇੜੀ, ਹਰਜਿੰਦਰ ਸਿੰਘ ਕਾਂਝਲਾ ਠੇਕੇਦਾਰ, ਅਨਿਲ ਕੁਮਾਰ ਮਿੱਤਲ, ਹੈਪੀ ਗਰਗ ਐਡਵੋਕੇਟ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ |