ਸੰਗਰੂਰ, 1 ਜੂਨ (ਦਮਨਜੀਤ ਸਿੰਘ) - ਸ਼ਹਿਰ ਦੀਆਂ ਰਾਮ ਨਗਰ ਬਸਤੀ, ਅਜੀਤ ਨਗਰ ਬਸਤੀ ਅਤੇ ਗੰਗਾ ਰਾਮ ਬਸਤੀ ਦੇ ਨਿਵਾਸੀਆਂ ਵੱਲੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਂਅ ਇੱਕ ਮੰਗ ਪੱਤਰ ਸੰਗਰੂਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਅਮਨਦੀਪ ਸਿੰਘ ਪੂਨੀਆਂ, ਨਰਿੰਦਰ ਗੁਪਤਾ ਮੈਂਬਰ ਰੇਲਵੇ ਬੋਰਡ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦਿੱਤਾ ਗਿਆ | ਉਨ੍ਹਾਂ ਨੇ ਮੰਗ ਪੱਤਰ 'ਚ ਕਿਹਾ ਕਿ ਰੇਲਵੇ ਬੋਰਡ ਵਲੋਂ 18 ਫੁੱਟ ਦੀ ਇੱਕ ਦੀਵਾਰ ਬਣਨ ਦੇ ਨਾਲ ਇਹ ਤਿੰਨੋ ਬਸਤੀਆਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਰੇਲ ਦਾ ਸਫ਼ਰ ਕਰਨਾ ਹੈ, ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਇੱਕ ਤਾਂ ਉਨ੍ਹਾਂ ਨੂੰ 2-3 ਕਿਲੋਮੀਟਰ ਦਾ ਚੱਕਰ ਕੱਟ ਕੇ ਰੇਲਵੇ ਸਟੇਸ਼ਨ ਉੱਪਰ ਜਾਣਾ ਪਿਆ ਕਰੇਗਾ, ਦੂਸਰਾ ਕੰਧ ਨਿਕਲਣ ਨਾਲ ਗਲੀਆਂ 8 ਫੁੱਟ ਦੀਆਂ ਹਨ ਜੋ ਉਕਤ ਬਸਤੀਆਂ ਬਿਲਕੁਲ ਬੰਦ ਹੋ ਜਾਣਗੀਆਂ | ਮੰਗ ਪੱਤਰ ਰਾਹੀ ਉਨ੍ਹਾਂ ਮੰਗ ਕੀਤੀ ਕਿ ਇੱਕ ਤਾਂ 3-4 ਫੁੱਟ ਦਾ ਸਟੇਸ਼ਨ ਉੱਪਰ ਜਾਣ ਦਾ ਰਸਤਾ ਰੱਖਿਆ ਜਾਵੇ, ਦੂਸਰਾ ਰੇਲਵੇ ਵਿਭਾਗ ਤੋਂ 5-6 ਫੁੱਟ ਦੀਵਾਰ ਪਿੱਛੇ ਕਰ ਕੇ ਗਲੀ ਖੁੱਲ੍ਹੀ ਕੀਤੀ ਜਾਵੇ | ਇਸ ਮੌਕੇ ਭਾਜਪਾ ਤੇ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੇ ਭਰੋਸਾ ਦਿੱਤਾ ਕਿ ਉਕਤ ਮੰਗਾਂ ਜਲਦੀ ਹੀ ਹੱਲ ਕਰਵਾ ਦਿੱਤੀਆਂ ਜਾਣਗੀਆਂ | ਇਸ ਮੌਕੇ ਨਿਰਭੈਅ ਸਿੰਘ, ਅੰਜੂ ਰੰਗਾ, ਕੌਂਸਲਰ ਤਾਰਾ ਸਿੰਘ, ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਦੀਪਕ, ਬਲਵੀਰ ਸਿੰਘ, ਹਰਜਿੰਦਰ ਸਿੰਘ, ਭੀਮ ਸਿੰਘ, ਸਤੀਸ ਕੁਮਾਰ, ਨਿਸਾਨ ਸਿੰਘ, ਬਾਦਲ ਸਿੰਘ, ਰਾਮ ਬਿਲਾਸ, ਜਗਦੀਪ ਕੁਮਾਰ, ਸਤਨਾਮ ਸਿੰਘ, ਗੁਰਬਚਨ ਸਿੰਘ, ਕਿ੍ਸਨ ਕੁਮਾਰ, ਗੋਕਲ ਸਿੰਘ, ਕਮਲ ਕੁਮਾਰ, ਜਗਦੇਵ ਸਿੰਘ, ਜਗਦੀਪ ਸਿੰਘ, ਜਸਵੀਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਸੋਨੀਂਆ ਆਦਿ ਮੌਜੂਦ ਸਨ |