ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਵਾਰਡ ਨੰਬਰ 8 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਕਾਂਸਲ ਨੇ ਘਰ ਘਰ ਜਾ ਕੇ ਵਾਰਡ ਵਾਸੀਆ ਦਾ ਧੰਨਵਾਦ ਕੀਤਾ | ਇਸ ਮੌਕੇ ਵਾਰਡ ਵਾਸੀਆ ਵਲੋਂ ਸੰਨੀ ਕਾਂਸਲ ਦਾ ਭਰਵਾਂ ਸਵਾਗਤ ਕੀਤਾ ਗਿਆ | ਲਗਾਤਾਰ ਦੂਜੀ ਵਾਰ ਮੁੜ ਕੌਂਸਲਰ ਬਣੇ ਸੰਨੀ ਕਾਂਸਲ ਨੇ ਫਤਹਿ ਨਗਰ ਨੇੜੇ ਬਖਸ਼ੀਵਾਲਾ ਰੋਡ ਵਿਖੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ | ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਵਾਰਡ ਵਾਸੀਆ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆ ਨੇ ਆਮ ਆਦਮੀ ਪਾਰਟੀ ਦੇ ਕੰਮਾਂ 'ਤੇ ਮੋਹਰ ਲਗਾਈ ਹੈ, ਜਿਸ ਨਾਲ ਸਾਨੂੰ ਕੰਮ ਕਰਨ ਦਾ ਹੋਰ ਵੀ ਹੌਂਸਲਾ ਮਿਲਿਆ ਹੈ | ਇਸ ਮੌਕੇ ਪੂਜਾ ਕਾਂਸਲ, ਜਤਿੰਦਰ ਸਿੰਘ ਚੀਮਾ, ਨਿਮਨਦੀਪ ਕੌਰ ਚੀਮਾ, ਸਰਬਜੀਤ ਸਿੰਘ ਸਮਰਾ, ਹਰਜਿੰਦਰ ਕੌਰ ਸਮਰਾ, ਸੁਖਵਿੰਦਰ ਸਿੰਘ ਦੋਧੀ, ਜੋਗਿੰਦਰ ਸਿੰਘ, ਸੰਜੇ ਕੁਮਾਰ, ਤਵਲੀਨ ਕੌਰ ਚੀਮਾ, ਸਹਿਜਪ੍ਰੀਤ ਕੌਰ ਚੀਮਾ, ਗਗਨਦੀਪ ਸਿੰਘ ਕਾਲਾ ਆਦਿ ਵਾਰਡ ਵਾਸੀ ਮੌਜੂਦ ਸਨ |